ਨਵੀਂ ਦਿੱਲੀ : ਐੱਮਪੀ ਭਗਵੰਤ ਮਾਨ ਨੇ ਸੰਸਦ ਦੇ ਪਹਿਲੇ ਹੀ ਦਿਨ ਸੰਗਰੂਰ ਵਿੱਚ ਬੋਰ ਵਿੱਚ ਗਿਰ 4 ਸਾਲ ਦੇ ਬੱਚੇ ਦੀ ਮੌਤ ਨੂੰ ਲੈ ਕੇ NDRF 'ਤੇ ਨਿਸ਼ਾਨੇ ਲਾਏ ਸਨ। ਉਨ੍ਹਾਂ ਕਿਹਾ ਕਿ ਜਿਹੜੀ NDRF ਟੀਮ ਇੱਕ ਬੱਚੇ ਦੀ ਜਾਨ ਨਹੀਂ ਬਚਾ ਸਕੀ ਉਸ ਦਾ ਕੀ ਫ਼ਾਇਦਾ?
ਲੱਗਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਨਾਂ ਵਿੱਚ ਭਗਵੰਤ ਮਾਨ ਦੀ ਗੱਲ ਛੇਤੀ ਹੀ ਪਹੁੰਚ ਗਈ ਹੈ। ਅਮਿਤ ਸ਼ਾਹ ਨੇ ਅਸਿੱਧੇ ਤੌਰ 'ਤੇ NDRF ਨੂੰ ਔਜਾਰਾਂ ਨੂੰ ਅਪਗ੍ਰੇਡ ਕਰਨ ਬਾਰੇ ਕਿਹਾ ਹੈ।
ਜਾਣਕਾਰੀ ਮੁਤਾਬਕ ਨਵੇਂ ਬਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ NRDF ਟੀਮ ਬਾਰੇ ਬੋਲਦਿਆਂ ਕਿਹਾ ਕਿ ਟੀਮ ਪਿਛਲੇ ਕਈ ਸਾਲਾਂ ਤੋਂ ਵਧੀਆ ਕੰਮ ਕਰ ਰਹੀ ਹੈ। ਮੈਂ NDRF ਟੀਮ ਦਾ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਇੱਕ ਮੰਤਰੀ ਦੇ ਨਾਲ-ਨਾਲ ਦੇਸ਼ ਦਾ ਨਾਗਰਿਕ ਹੋਣ ਤੇ ਧੰਨਵਾਦ ਕਰਨਾ ਚਾਹਾਂਗਾ।