ਪੰਜਾਬ

punjab

ETV Bharat / state

ਸੰਗਰੂਰ ਦੇ ਹਿਤੇਸ਼ ਕੁਮਾਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਰਮਨੀ ਕੰਪਨੀ ਵਿੱਚ ਵੱਡੇ ਅਹੁਦੇ ਉਤੇ ਚੋਣ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਿਤ - ਬੈਂਗਲੋਰ

ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਨੌਜਵਾਨ ਹਿਤੇਸ਼ ਕੁਮਾਰ ਨੂੰ ਜਰਮਨ ਦੀ ਇਕ ਕੰਪਨੀ ਵੱਲੋਂ ਵੱਡੇ ਅਹੁਦੇ ਉਤੇ ਨੌਕਰੀ ਦੀ ਪੇਸ਼ਕਸ਼ ਦਿੱਤੀ ਗਈ ਹੈ। ਇਸ ਉਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਨੌਜਵਾਨ ਨੂੰ ਸਨਮਾਨਿਤ ਕੀਤਾ ਹੈ। ਇਸ ਉਤੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਹੈ।

Hitesh Kumar of Sangrur Honored by the Prime Minister
ਸੰਗਰੂਰ ਦੇ ਹਿਤੇਸ਼ ਕੁਮਾਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਰਮਨੀ ਕੰਪਨੀ ਵਿੱਚ ਵੱਡੇ ਅਹੁਦੇ ਉਤੇ ਚੋਣ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਤ

By

Published : Apr 16, 2023, 7:52 PM IST

ਸੰਗਰੂਰ ਦੇ ਹਿਤੇਸ਼ ਕੁਮਾਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਰਮਨੀ ਕੰਪਨੀ ਵਿੱਚ ਵੱਡੇ ਅਹੁਦੇ ਉਤੇ ਚੋਣ, ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਤ

ਸੰਗਰੂਰ: ਭਾਰਤੀ ਆਪਣੇ ਹੁਨਰ ਕਰਕੇ ਪੂਰੀ ਦੁਨੀਆਂ ਦੇ ਵਿੱਚ ਜਾਣੇ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਦੂਸਰੇ ਮੁਲਕਾਂ ਵਿੱਚ ਵੱਡੇ ਅਹੁਦਿਆਂ ਉਤੇ ਤੈਨਾਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਦੇ ਲਈ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਤੋਂ, ਜਿੱਥੇ ਨੌਜਵਾਨ ਹਿਤੇਸ਼ ਕੁਮਾਰ ਬੈਂਗਲੋਰ ਵਿਚ ਐਨ ਐਕਸ ਪੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ।

ਜਰਮਨੀ ਕੰਪਨੀ ਵਿੱਚ ਉੱਚਾ ਅਹੁਦਾ ਮਿਲਣ ਉਤੇ ਪ੍ਰਧਾਨ ਮੰਤਰੀ ਵੱਲੋਂ ਮਾਣ-ਤਾਣ :ਇਹ ਕੰਪਨੀ ਗੱਡੀਆਂ ਦੇ ਵਿੱਚ ਵਰਤੀ ਜਾਣ ਵਾਲੀ ਚਿੱਪ ਤਿਆਰ ਕਰਦੀ ਹੈ। ਇਹ ਚਿਪ ਐਪਲ, ਐਂਰੋਇਡ ਮੋਬਾਇਲ, ਗੱਡੀਆਂ ਅਤੇ ਕਈ ਹੋਰ ਇਲੈਕਟ੍ਰੋਨਿਕ ਚੀਜ਼ਾ ਵਿੱਚ ਵਰਤੀ ਜਾਂਦੀ ਹੈ। ਇਸ ਚਿਪ ਦੀ ਕੁਆਲਟੀ ਇੰਨੀ ਵਧੀਆ ਹੈ ਕਿ ਇਸ ਨੇ ਵਿਦੇਸ਼ੀ ਕੰਪਨੀਆਂ ਨੂੰ ਵੀ ਮੋਹ ਲਿਆ ਹੈ। ਇਸੇ ਕਰਕੇ ਜਰਮਨ ਦੀ ਇਕ ਕੰਪਨੀ ਵੱਲੋਂ ਹਿਤੇਸ਼ ਕੁਮਾਰ ਨੂੰ ਆਪਣੀ ਕੰਪਨੀ ਵਿਚ ਇਕ ਵੱਡੇ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਤੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਲਈ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ :Operation Amtritpal Singh: ਅੰਮ੍ਰਿਤਪਾਲ ਮਾਮਲੇ ਵਿੱਚ ਗ੍ਰਿਫ਼ਤਾਰ ਜੋਗਾ ਸਿੰਘ ਦੀ ਅਦਾਲਤ ਵਿੱਚ ਪੇਸ਼ੀ, ਪੁਲਿਸ ਨੂੰ 3 ਦਿਨ ਦਾ ਮਿਲਿਆ ਰਿਮਾਂਡ

ਲਹਿਗਾਗਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ :ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨੌਜਵਾਨ ਦੇ ਹੋੋਏ ਮਾਣ-ਤਾਣ ਤੋਂ ਬਾਅਦ ਲਹਿਰਾਗਾਗਾ ਦੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਿਤੇਸ਼ ਕੁਮਾਰ ਨੂੰ ਬੁਲਾ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਅੱਜ ਸੰਗਰੂਰ ਦੇ ਲਹਿਰਾ ਭਵਨ ਵਿੱਚ ਕੁਝ ਸਮਾਜਸੇਵੀ ਸੰਸਥਾਵਾਂ ਵੱਲੋਂ ਹਿਤੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰਾਪਤੀ ਸਬੰਧੀ ਜਦੋਂ ਹਿਤੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ ਮਿਹਨਤ ਇਕੱਲੀ ਉਸ ਨਹੀਂ ਸਗੋਂ ਉਸ ਨਾਲ ਉਸ ਦੀ ਕੰਪਨੀ ਦਾ ਵੀ ਵੱਡਾ ਯੋਗਦਾਨ ਹੈ, ਜਿਸ ਕਰਕੇ ਅੱਜ ਉਹ ਇੰਨੇ ਵੱਡੇ ਅਹੁਦੇ ਉੱਤੇ ਪਹੁੰਚ ਸਕਿਆ। ਹਿਤੇਸ਼ ਨੇ ਕਿਹਾ ਕਿ ਜੇਕਰ ਉਹ ਇਕੱਲਾ ਹੁੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਸੀ, ਇਨ੍ਹਾਂ ਦਾ ਸਾਥ ਮਿਲਿਆ ਤਾਂ ਉਹ ਇਸ ਮੁਕਾਮ ਤਕ ਪਹੁੰਚ ਸਕਿਆ। ਹਿਤੇਸ਼ ਕੁਮਾਰ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹਿਣ ਤਾਂ ਜੋ ਉਹ ਹੋਰ ਤਰੱਕੀਆਂ ਦੇ ਰਾਹ ਵੱਲ ਜਾ ਨਸ਼ਿਆਂ ਤੋਂ ਦੂਰ ਰਹਿਣ।

ABOUT THE AUTHOR

...view details