ਸੰਗਰੂਰ : ਸ਼ਹਿਰ ਵਿੱਚ ਵਸਿਆ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ ਦਾ ਇਤਿਹਾਸ ਬਹੁਤ ਹੀ ਪਾਵਨ ਹੈ। ਇਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੇ ਨਾਲ 15 ਦਿਨ ਗੁਜ਼ਾਰੇ ਸਨ। ਇਸ ਅਸਥਾਨ 'ਤੇ ਗੁਰੂ ਜੀ ਨੇ ਕਲਯੁੱਗ ਨਾਂਅ ਦੇ ਵਿਅਕਤੀ ਨੂੰ ਸਿੱਧੇ ਰਾਹੇ ਪਾਇਆ ਸੀ।
ਗੁਰੂ ਨਾਨਕ ਦੇਵ ਜੀ ਅਤੇ ਕਲਯੁੱਗ
ਇਤਿਹਾਸਕਾਰਾਂ ਮੁਤਾਬਿਕ ਕਲਯੁੱਗ ਨਾਂਅ ਦੇ ਵਿਅਕਤੀ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਨੂੰ ਡਰਾਉਣਾ ਸੀ। ਕਲਯੁੱਗ ਨੇ ਇਸ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੋਇਆ ਕਿ ਭਾਈ ਮਰਦਾਨਾ ਗੁਰੂ ਨਾਨਕ ਜੀ ਦੇ ਪਿੱਛੇ ਆਕੇ ਬੈਠ ਗਏ ਪਰ ਗੁਰੂ ਜੀ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਨੂੰ ਤਕਲੀਫ਼ ਦੇਣ ਦੀ ਕਲਯੁੱਗ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਗੁਰੂ ਜੀ ਉੱਤੇ ਨਾ ਤਾਂ ਮੀਂਹ ਪਇਆ ਅਤੇ ਨਾ ਹੀ ਹਨੇਰੀ ਆਈ ਨਾ ਹੀ ਓਥੇ ਅੱਗ ਦੇ ਗੋਲੇ ਆ ਸਕੇ।
ਇਹ ਵੇਖ ਕੇ ਕਲਯੁੱਗ ਗੁਰੂ ਜੇ ਦੇ ਪੈਰਾਂ ਉਪਰ ਡਿਗ ਗਿਆ ਅਤੇ ਗੁਰੂ ਨਾਨਕ ਦੇਵ ਜੀ ਤੋਂ ਮਾਫੀ ਮੰਗੀ ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਨੂੰ ਮੁਕਤੀ ਦੇ ਦਿੱਤੀ। ਇਸ ਗੁਰੂਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਗੁਰੂਦੁਆਰੇ ਦੇ ਮੈਨੇਜਰ ਭੁਪਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।