ਸੰਗਰੂਰ:ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ 4 ਤੋਂ 5 ਵਿਅਕਤੀ ਇਕ ਵਿਅਕਤੀ ਨੂੰ ਸੜਕ ਦੇ ਉੱਤੇ ਸ਼ਰੇਆਮ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟ ਰਹੇ ਹਨ। ਪੀੜਤ ਵਿਅਕਤੀ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ।
ਦਿਲ ਦਹਿਲਾ ਦੇਣ ਵਾਲੀ ਵੀਡੀਓ ਵਿੱਚ ਕੀ?ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਸੰਗਰੂਰ ਜਿਲ੍ਹੇ ਦੇ ਬਲਾਕ ਸੁਨਾਮ ਦੇ ਪਿੰਡ ਜਗਤਪੁਰਾ ਦਾ ਹੈ। ਪੀੜਤ ਵਿਅਕਤੀ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਇੱਕ ਮਿੰਟ 26 ਸੈਕਿੰਡ ਦੇ ਵੀਡੀਓ ਵਿੱਚ ਇੱਕ ਵਿਅਕਤੀ ਸੋਨੂੰ ਨੂੰ ਫੜ ਕੇ ਜ਼ਮੀਨ 'ਤੇ ਸੁੱਟਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਚਾਰ ਪੰਜ ਵਿਅਕਤੀ ਸੋਨੂੰ ਨੂੰ ਸੜਕ ਉਤੇ ਸ਼ਰੇਆਮ ਕੁੱਟ ਰਹੇ ਹਨ। ਮੁਲਜ਼ਮਾਂ ਦੇ ਹੱਥ ਵਿੱਚ ਸੋਨੂੰ ਨੂੰ ਕੁੱਟਣ ਦੇ ਲਈ ਲੋਹੇ ਦੀਆਂ ਰਾੜਾ ਹਨ ਜਿਸ ਰਾੜ ਦੇ ਉਪਰ ਤਿੱਖੇ ਦੰਦਿਆਂ ਵਾਲੀ ਗਰਾਰੀ ਵੀ ਲੱਗੀ ਹੋਈ ਹੈ। ਪੀੜਤ ਸੋਨੂੰ ਮੁਲਜ਼ਮਾਂ ਤੋਂ ਰਹਿਮ ਦੀ ਭੀਖ ਮੰਗ ਰਿਹਾ ਹੈ ਪਰ ਮੁਲਜ਼ਮਾ ਉਸ ਦੀ ਗੱਲ ਸੁਣੇ ਬਿਨ੍ਹਾਂ ਹੀ ਉਸ ਨੂੰ ਕੁੱਟੀ ਜਾ ਰਹੇ ਹਨ।
ਕਿੱਥੇ ਤੱਕ ਪਹੁੰਚੀ ਪੁਲਿਸ ਦੀ ਕਾਰਵਾਈ?ਇਸ ਮਾਮਲੇ ਵਿੱਚ ਥਾਣਾ ਸੁਨਾਮ ਦੇ ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਦਿਨ ਪਹਿਲਾਂ ਹੀ ਪਰਚਾ ਦਰਜ ਕਰ ਲਿਆ ਸੀ। ਜਿਸ ਵਿੱਚ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀ ਪੰਜ ਵਿਅਕਤੀਆਂ ਦੀ ਭਾਲ ਜਾਰੀ ਹੈ। ਇਸ ਮਾਮਲੇ ਵਿੱਚ ਕੁੱਟਮਾਰ ਕਰਨ ਵਾਲਿਆਂ ਵਿੱਚ ਇੱਕ ਮਹਿਲਾ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ।