ਸੰਗਰੂਰ: ਤੰਦਰੁਸਤ ਪੰਜਾਬ ਦੇ ਤਹਿਤ ਚਲਾਈ ਗਈ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਵੱਖ-ਵੱਖ ਸ਼ਹਿਰਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀਆਂ ਦੁਕਾਨਾਂ ਉਪਰ ਚੈਕਿੰਗ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਸਿਹਤ ਵਿਭਾਗ ਵੱਲੋਂ ਸੰਗਰੂਰ ਦੇ ਪਿੰਡ ਮਹਿਲਾ ਚੌਕ ਵਿੱਚ ਇਕ ਡੇਅਰੀ 'ਤੇ ਛਾਪਿਆ ਮਾਰਿਆ ਹੈ ਜਿੱਥੇ ਡੇਅਰੀ 'ਤੇ ਛਾਪੇਮਾਰੀ ਕਰਕੇ ਪਨੀਰ ਦੇ ਸੈਂਪਲ ਭਰੇ ਗਏ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਂਕ ਜਿੱਥੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਛਾਪੇਮਾਰੀ ਦੌਰਾਨ 30 ਕਿਲੋ ਪਨੀਰ ਅਤੇ 400 ਕਿਲੋ ਪਨੀਰ ਬਣਾਉਣ ਦਾ ਪਾਊਡਰ ਬਰਾਮਦ ਹੋਇਆ। ਪਨੀਰ ਬਣਾਉਣ ਦੀ ਫੈਕਟਰੀ ਦੇ ਮਾਲਕ ਕੋਲ ਪਨੀਰ ਬਣਾਉਣ ਦਾ ਕੋਈ ਲਾਇਸੈਂਸ ਵੀ ਨਹੀ ਸੀ।