ਮਲੇਰਕੋਟਲਾ: ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਭਿਆਨਕ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਵਲੋਂ ਚੌਕਸੀ ਵਰਤੀ ਜਾ ਰਹੀ ਹੈ। ਆਮ ਲੋਕਾਂ ਦੇ ਘਰਾਂ ਤੇ ਸਰਕਾਰੀ ਅਦਾਰਿਆਂ ਵਿਚ ਜਾ ਕੇ ਉੱਥੋਂ ਦੇ ਕੂਲਰਾਂ ਵਿੱਚ ਖੜੇ ਪਾਣੀ 'ਚ ਜਮ੍ਹਾਂ ਡੇਂਗੂ ਦੇ ਲਾਵੇ ਅਤੇ ਖ਼ਰਾਬ ਪਾਣੀ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ।
ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਣ ਲਈ ਨਸ਼ਟ ਕਰਵਾਇਆ ਗਿਆ ਡੇਂਗੂ ਦਾ ਲਾਵਾ - monsoon
ਸਿਹਤ ਵਿਭਾਗ ਵੱਲੋਂ ਬਰਸਾਤਾਂ ਦੇ ਮੌਸਮ ਕਾਰਨ ਲੋਕਾਂ ਦੇ ਘਰਾਂ ਅਤੇ ਸਰਕਾਰੀ ਅਦਾਰਿਆਂ ਵਿਚੋਂ ਡੇਂਗੂ ਦੇ ਲਾਵੇ ਦੀ ਸਫ਼ਾਈ ਕਰਵਾਈ ਗਈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਲੋਕਾਂ ਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਵੀ ਕਰਵਾਇਆ।
ਫ਼ੋਟੋ
ਇਹ ਵੀ ਦੇਖੋ: ਮੀਂਹ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸੁਆਦੀ
ਇਸ ਦੇ ਨਾਲ ਹੀ ਸਰਕਾਰੀ ਅਦਾਰਿਆਂ ਜਿਵੇਂ ਕਿ ਇਨਕਮ ਟੈਕਸ ਦਫ਼ਤਰ, ਪੁਲਿਸ ਸਟੇਸ਼ਨ ਵਰਗੇ ਅਦਾਰਿਆ 'ਚ ਜਾ ਕੇ ਜ਼ਿਆਦਾ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਨੂੰ ਅਤੇ ਉਸ ਵਿੱਚ ਜਮ੍ਹਾਂ ਹੋਏ ਡੇਂਗੂ ਦੇ ਲਾਵੇ ਨੂੰ ਜਿੱਥੇ ਹਟਾਇਆ ਗਿਆ ਉੱਥੇ ਹੀ ਲੋਕਾਂ ਤੇ ਮੁਲਾਜ਼ਮਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਜਾਣੂ ਵੀ ਕਰਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜੇ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਸਰਕਾਰੀ ਹਸਪਤਾਲ ਵਿਖੇ ਇਸ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਹਨ।