ਸੰਗਰੂਰ:ਹਸਨਪ੍ਰੀਤ ਕੌਰ ਦਿੜਬਾ ਦੇ ਪਿੰਡ ਮੁਨਸ਼ੀਵਾਲਾ ਦੀ ਰਹਿਣ ਵਾਲੀ ਹੈ ਅਤੇ ਸੇਂਟ ਜ਼ੈਵੀਅਰਜ਼ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਹੈ। ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਤਾਇਕਵਾਂਡੋ ਗੇਮ ਖੇਡਕੇ ਬ੍ਰਾਊਂਜ਼ ਮੈਡਲ ਹਾਸਿਲ ਕਰਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਬਾਅਦ ਹਸਨਪ੍ਰੀਤ ਕੌਰ ਨੂੰ ਉਸ ਦਾ ਸਕੂਲ ਸਟਾਫ ਤੇ ਪਿੰਡ ਵਾਸੀ ਢੋਲ ਵਾਜਿਆਂ ਨਾਲ ਉਸ ਨੂੰ ਪਿੰਡ ਲੈ ਕੇ ਪਹੁੰਚੇ ਅਤੇ ਉਸ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ।
ਅੱਗੇ ਉਲਪਿੰਕ ਲਈ ਤਿਆਰੀ: ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗਿਆਰਵੀਂ ਦੀ ਵਿਦਿਆਰਥਣ ਹਸਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਚੰਗਾ ਲੱਗਾ ਹੈ ਕਿ ਉਹ ਜਿੱਤ ਕੇ ਵਾਪਸ ਆਈ ਹੈ। ਅੱਜ ਉਹ ਤਾਇਕਵਾਂਡੋ ਵਿੱਚ ਪ੍ਰੋਫੈਸ਼ਨਲ ਪਹਿਲੀ ਵਾਰ ਖੇਡੀ ਤੇ ਗੇਮ ਖੇਡਦੇ ਹੋਏ 4-5 ਸਾਲ ਹੋ ਗਏ ਹਨ। ਉਸ ਨੇ ਕਿਹਾ ਕਿ ਉਹ ਹੁਣ ਅੱਗੇ ਵੀ ਖੇਡ ਨੂੰ ਜਾਰੀ ਰਖੇਗੀ ਅਤੇ ਆਈਪੀਐਸ ਤੇ ਉਲਪਿੰਕ ਲਈ ਤਿਆਰੀ ਕਰੇਗੀ। ਹਸਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਪਰਿਵਾਰ ਵਲੋਂ ਉਸ ਨੂੰ ਹਮੇਸ਼ਾ ਸਪੋਰਟ ਰਹੀ ਹੈ, ਤਾਂ ਉਹ ਅੱਜ ਇੱਥੇ ਪਹੁੰਚ ਸਕੀ ਹੈ। ਉਹ ਪੜਾਈ ਦੇ ਨਾਲ-ਨਾਲ ਖੇਡ ਵੱਚ ਮੋਹਰੀ ਬਣਨਾ ਚਾਹੁੰਦੀ ਹੈ।
ਪੰਜ ਸਾਲਾਂ ਤੋਂ ਖੇਡ ਰਹੀ ਤਾਇਕਵਾਂਡੋ: ਹਸਨਪ੍ਰੀਤ ਕੌਰ ਨੂੰ ਤਾਇਕਵਾਂਡੋ ਗੇਮ ਖੇਡਣਾ ਪਸੰਦ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਖੇਡਦੀ ਆ ਰਹੀ ਹੈ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਡਲ 2018 ਵਿੱਚ ਰਾਇਕੋਟ ਤੋਂ ਖੇਡਕੇ ਪ੍ਰਾਪਤ ਕੀਤਾ। ਉਸ ਤੋਂ ਬਾਅਦ ਦਿੱਲੀ ਨੈਸ਼ਨਲ ਖੇਡਕੇ ਦੂਜਾ ਮੈਡਲ ਹਾਸਲ ਕੀਤਾ ਅਤੇ 2020 ਵਿੱਚ ਦੁਬਾਰਾ ਫਿਰ ਦਿੱਲੀ ਨੈਸ਼ਨਲ ਖੇਡਕੇ ਗੋਲਡ ਮੈਡਲ ਜਿੱਤਿਆ ਅਤੇ ਫਿਰ 2022 ਵਿੱਚ ਰੇਵਾੜੀ ਤੋਂ ਖੇਡ ਕੇ ਗੋਲਡ ਮੈਡਲ ਪ੍ਰਾਪਤ ਕੀਤਾ। ਹੁਣ 2023 ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਖੇਡ ਕੇ ਤੀਜਾ ਸਥਾਨ ਮਿਲਿਆ ਅਤੇ ਹੁਣ ਬ੍ਰਾਊਜ਼ ਮੈਡਲ ਜਿੱਤਿਆ ਹੈ।