ਪੰਜਾਬ

punjab

ETV Bharat / state

ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ ਨੂੰ ਬੰਦ ਕਰਨ ਨੂੰ ਲੈ ਕੇ ਹਰਪਾਲ ਚੀਮਾ ਨੇ ਪ੍ਰਗਟਾਇਆ ਰੋਸ - ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ

ਸੰਗਰੂਰ ਵਿੱਚ ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇਸ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ।

ਫ਼ੋਟੋ।
ਫ਼ੋਟੋ।

By

Published : Jun 9, 2020, 7:39 PM IST

ਸੰਗਰੂਰ: ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੰਗਰੂਰ ਵਿੱਚ ਅਕਾਲ ਡਿਗਰੀ ਕਾਲਜ ਫ਼ਾਰ ਵੂਮੈਨ ਨੂੰ ਬੰਦ ਕਰਨ ਦੀ ਤਿਆਰੀ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਰੋਸ ਪ੍ਰਗਟਾਇਆ ਹੈ।

ਹਰਪਾਲ ਚੀਮਾ ਨੇ ਮੀਡਿਆ ਨੂੰ ਦੱਸਿਆ ਕਿ ਸੰਗਰੂਰ ਵਿੱਚ ਇਹ ਕਾਲਜ ਕਈ ਵਰ੍ਹਿਆਂ ਤੋਂ ਚੱਲ ਰਿਹਾ ਹੈ ਅਤੇ ਇਸ ਕਾਲਜ ਵਿੱਚ ਜ਼ਿਲ੍ਹਾ ਸੰਗਰੂਰ ਦੇ ਸੈਂਕੜੇ ਹੀ ਬੱਚੀਆਂ ਸਿੱਖਿਆ ਲੈ ਰਹੀਆਂ ਹਨ ਪਰ ਇਸ ਨੂੰ ਬੰਦ ਕਰਨ ਨਾਲ ਸੰਗਰੂਰ ਨੂੰ ਕਾਫ਼ੀ ਨੁਕਸਾਨ ਹੋਵੇਗਾ ਜੋ ਕਿ ਉਹ ਬਿਲਕੁਲ ਬਰਦਾਸ਼ਤ ਨਹੀ ਕਰਨਗੇ।

ਵੇਖੋ ਵੀਡੀਓ

ਉਨ੍ਹਾਂ ਦਾ ਕਹਿਣਾ ਹੈ ਕੇ ਸਿੱਖਿਆ ਮੰਤਰੀ ਵੀ ਸੰਗਰੂਰ ਤੋਂ ਹੀ ਹਨ ਤਾਂ ਉਨ੍ਹਾਂ ਨੂੰ ਇਸ ਮਸਲੇ ਨੂੰ ਵੇਖਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਾਈਵੇਟ ਸਕੂਲ ਟਰੱਸਟ ਅਧੀਨ ਚੱਲ ਰਿਹਾ ਹੈ ਅਤੇ ਹਰ ਤਰ੍ਹਾਂ ਇਸ ਨੂੰ ਫੰਡ ਮਿਲਿਆ ਹੈ ਪਰ ਹੁਣ ਇਹ BA ਦੀ ਐਡਮੀਸ਼ਨ ਨਹੀਂ ਕਰਵਾ ਰਹੇ। ਜੇ ਅਜਿਹਾ ਨਹੀ ਹੋਵੇਗਾ ਤਾਂ ਜਮਾਤ ਅੱਗੇ ਪ੍ਰਮੋਟ ਨਹੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਹ ਮਾਮਲਾ ਸਾਹਮਣ ਆਇਆ ਹੁਣ ਉਨ੍ਹਾਂ ਦੀ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਨਹੀ ਹੋਈ ਪਰ ਉਹ ਗੱਲ ਕਰਨਗੇ ਅਤੇ ਸੰਘਰਸ਼ ਕਰਨਗੇ ਤਾਂ ਜੋ ਇਹ ਕਾਲਜ ਬੰਦ ਨਾ ਹੋ ਸਕੇ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਕਾਲਜ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹਰ ਤਰ੍ਹਾਂ ਇਸ ਕਾਲਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤਾ ਜਾਵੇ ਅਤੇ ਜੇ ਸਰਕਾਰ ਇਸ ਉੱਤੇ ਧਿਆਨ ਨਹੀਂ ਦੇਵੇਗੀ ਤਾਂ ਆਉਣ ਵਾਲੇ ਸਮੇ ਵਿੱਚ ਉਹ ਇਸ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨਗੇ।

ABOUT THE AUTHOR

...view details