ਮਲੇਰਕੋਟਲਾ: ਸ਼ਹਿਰ ਵਿੱਚ ਹੈਂਡੀਕੈਪਟ ਯੂਨੀਅਨ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਐੱਸਡੀਐੱਮ ਨੂੰ ਮੁੱਖ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ। ਇਸ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ।
ਹੈਂਡੀਕੈਪਟ ਯੂਨੀਅਨ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਏ ਵਾਅਦੇ - sangrur
ਮਲੇਰਕੋਟਲਾ ਵਿਖੇ ਹੈਂਡੀਕੈਪਟ ਤੇ ਵਿਧਵਾ ਵੈਲਫੇਅਰ ਸੁਸਾਇਟੀ ਹੈਂਡੀਕੈਪਟ ਯੂਨੀਅਨ ਦੀ ਮੀਟਿੰਗ ਹੋਈ। ਇਸ ਵਿੱਚ ਐੱਸਡੀਐੱਮ ਮਲੇਰਕੋਟਲਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ।
ਫ਼ੋੋਟੋ
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਸਿੱਧਾ ਇੰਗਲੈਂਡ ਜਾਣ ਲਈ ਹੋ ਜਾਓ ਤਿਆਰ !
ਇਸ ਬਾਰੇ ਪੰਜਾਬ ਪ੍ਰਧਾਨ ਮੁਹੰਮਦ ਮਹਿਬੂਬ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਦੇ ਨਾਲ ਉਨ੍ਹਾਂ ਦੀਆਂ ਮੰਗਾਂ ਪੁਰੀਆਂ ਕਰਨ ਲਈ ਵਾਅਦੇ ਕੀਤੇ ਗਏ ਸਨ, ਜੋ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਇਸ ਮੰਗ ਪੱਤਰ ਵਿੱਚ ਅੰਗਹੀਣ ਤੇ ਵਿਧਵਾ ਔਰਤਾਂ ਦੀ ਪੈਨਸ਼ਨ ਵਿੱਚ ਵਾਧਾ, ਵਿਦਿਆ ਤੇ ਸੇਵਾ ਸਕੀਮ ਤੇ ਹੋਰ ਮੰਗਾਂ ਦਾ ਵੇਰਵਾ ਦਿੱਤਾ।