ਸੰਗਰੂਰ: ਹਲਕਾ ਧੂਰੀ ਦਾ ਰਹਿਣ ਵਾਲਾ ਗੁਰਮੁੱਖ ਸਿੰਘ ਦੀ ਦੁਬਈ ਦੇ ਵਿੱਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ 2 ਸਾਲ ਪਹਿਲਾਂ ਘਰ ਦੀ ਮਾਲੀ ਹਾਲਤ ਖਰਾਬ ਹੋਣ ਦੇ ਕਰਨ ਦੁਬਈ 'ਚ ਕੰਮ ਕਰਨ ਲਈ ਗਿਆ ਸੀ।
ਸੰਗਰੂਰ ਦੇ ਗੁਰਮੁੱਖ ਸਿੰਘ ਦੀ ਦੁਬਈ 'ਚ ਹੋਈ ਮੌਤ - sangrur
ਧੂਰੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਦੀ ਦੁਬਈ ਵਿੱਚ ਮੌਤ ਹੋ ਗਈ ਹੈ। ਗੁਰਮੁਖ ਸਿੰਘ ਨੌਕਰੀ ਕਰਨ 2 ਸਾਲ ਪਹਿਲਾਂ ਦੁਬਈ ਗਿਆ ਸੀ।
ਫ਼ੋਟੋ
ਮ੍ਰਿਤਕ ਘਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਗਿਆ ਹੈ। ਘਰ ਦੀ ਗਰੀਬੀ ਦੂਰ ਕਰਨ ਲਈ ਗੁਰਮੁੱਖ ਸਿੰਘ ਦੋ ਸਾਲ ਪਹਿਲਾਂ ਦੁਬਈ ਦੇ ਵਿੱਚ ਕੰਮ ਦੀ ਤਲਾਸ਼ ਵਿੱਚ ਗਿਆ ਸੀ, ਤਾਂ ਕਿ ਘਰ ਦੇ ਹਾਲਾਤ ਠੀਕ ਹੋ ਸੱਕਣ ਪਰ ਅਚਾਨਕ ਦੁਬਈ ਵਿੱਚ ਗੁਰਮੁੱਖ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਨਜ਼ਦੀਕੀ ਨੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੁਰਮੁੱਖ ਦੀ ਮੌਤ ਵੀਰਵਾਰ ਨੂੰ ਹੋ ਗਈ ਸੀ। ਪਰਿਵਾਰ ਨੇ ਗੁਰਮੁੱਖ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਉਣ ਲਈ ਸੂਬਾ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।