ਸੰਗਰੂਰ: (ਰਮਨਦੀਪ ਕੌਰ)ਲਗਭਗ 9 ਸਾਲਾਂ ਬਾਅਦ ਅੱਜ 8 ਅਕਤੂਬਰ ਤੋਂ ਸੰਗਰੂਰ ਸ਼ਹਿਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਖੇਤਰੀ ਸਰਸ ਮੇਲੇ ਦੀ ਸ਼ਾਨਦਾਰ ਰੌਣਕ ਪਰਤੀ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਪੰਜਾਬ ਭਰ ਦੇ ਲੋਕਾਂ ਨੂੰ ਮੇਲੇ ਵਿੱਚ ਆਉਣ ਲਈ ਨਿੱਘੀ ਅਪੀਲ ਕੀਤੀ ਗਈ ਹੈ। Spectacular festivity of Parti Regional Saras Mela at Sangrur. Latest news of Sars Mela of Sangrur.
Grand celebration of regional Saras fair returned to Sangrur after 9 years ਇਸੇ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸ਼ਮਾ ਜਲਾ ਕੇ ਸਰਸ ਮੇਲਾ ਸੰਗਰੂਰ 2022 ਦੀ ਸ਼ੁਰੂਆਤ ਕੀਤੀ, ਸੰਗਰੂਰ ਜਿਲੇ ਦਾ ਸਾਰਾ ਪ੍ਰਸ਼ਾਸ਼ਨ ਵੀ ਮੋਜੂਦ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਜੋ ਮੇਲੇ ਵਿਚ ਆਉਣ ਵਾਲੇ ਲੋਕ ਆਸਾਨੀ ਨਾਲ ਪਹੁੰਚ ਕੇ ਮੇਲੇ ਦਾ ਆਨੰਦ ਲੈ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 17 ਅਕਤੂਬਰ ਤੱਕ ਲੱਗਣ ਵਾਲੇ ਇਸ ਸਰਸ ਮੇਲੇ ਵਿਚ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਵੱਲੋਂ ਆਪਣੀਆਂ ਕਲਾਕ੍ਰਿਤਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ।
ਜਿੱਥੋਂ ਜ਼ਿਲ੍ਹੇ ਦੇ ਲੋਕ ਇਨ੍ਹਾਂ ਕਲਾਕ੍ਰਿਤਾਂ ਨੂੰ ਵੇਖ ਤੇ ਖ਼ਰੀਦ ਸਕਦੇ ਹਨ। ਉਨਾਂ ਦੱਸਿਆ ਕਿ ਸਰਸ ਮੇਲੇ ਦੌਰਾਨ ਵੱਖ-ਵੱਖ ਰਾਜਾਂ ਦੇ ਅਲੱਗ-ਅਲੱਗ ਪਕਵਾਨਾਂ ਦਾ ਅਨੰਦ ਵੀ ਪੰਜਾਬ ਵਾਸੀ ਮਾਣ ਸਕਣਗੇ ਅਤੇ ਕੁਦਰਤੀ ਸੁੰਦਰਤਾ ਦੇ ਅਨੂਠੇ ਉਤਪਾਦ ਤੇ ਘਰ ਦੀ ਸਜਾਵਟ ਦੀਆਂ ਆਕਰਸ਼ਕ ਵਸਤਾਂ ਖਰੀਦ ਸਕਣਗੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ 8 ਅਕਤੂਬਰ ਤੋਂ 16 ਅਕਤੂਬਰ ਤੱਕ ‘ਹਰ ਨਾਈਟ ਸਟਾਰ ਨਾਈਟ’ ਹੋਵੇਗੀ, ਜਿਸ ਤਹਿਤ ਅੱਜ 8 ਅਕਤੂਬਰ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਦੇ ਰੰਗ ਬਿਖੇਰਨਗੇ। ਡਿਪਟੀ ਕਮਿਸ਼ਨਰ ਨੇ ਪੰਜਾਬ ਭਰ ਤੇ ਜ਼ਿਲ੍ਹ ਵਾਸੀਆਂ ਨੂੰ ਸਰਸ ਮੇਲੇ ਵਿੱਚ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਸਰਸ ਮੇਲੇ ‘ਚ ਪਹੁੰਚ ਕੇ ਵੱਖ-ਵੱਖ ਵੰਨਗੀਆਂ ਦਾ ਆਨੰਦ ਮਾਣਨ।
ਉਨ੍ਹਾਂ ਕਿਹਾ ਕਿ ਜਿੱਥੇ ਦਸਤਕਾਰ ਆਪਣੇ ਹੱਥੀ ਤਿਆਰ ਕੀਤੇ ਸਮਾਨ ਨੂੰ ਲੋਕਾਂ ਸਾਹਮਣੇ ਪੇਸ਼ ਕਰਨਗੇ ਉਥੇ, ਬੱਚਿਆਂ ਲਈ ਵੱਖ-ਵੱਖ ਤਰਾਂ ਦੀਆਂ ਮਨੋਰੰਜਕ ਪੇਸ਼ਕਾਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ’ਚ ਲੋਕ ਪੰਜਾਬ ਸਮੇਤ ਦੂਜੇ ਸੂਬਿਆਂ ਦੇ ਵੱਖ-ਵੱਖ ਰਵਾਇਤੀ ਪਕਵਾਨਾਂ ਦਾ ਆਨੰਦ ਵੀ ਮਾਣ ਸਕਣਗੇ। ਉਨ੍ਹਾਂ ਦੱਸਿਆ ਕਿ ਮੇਲੇ ‘ਚ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ, ਹਰਿਆਣਾ ਦੀਆਂ ਜਲੇਬੀਆਂ, ਸਿੱਕਮ ਦਾ ਚਾਇਨੀਜ਼ ਖਾਣਾ, ਬਿਹਾਰ ਦਾ ਰਵਾਇਤੀ ਖਾਣਾ, ਦਿੱਲੀ ਦੀ ਸੁਪਰ ਸੋਫਟੀ ਤੇ ਰਾਜਸਥਾਨੀ ਖਾਣੇ ਦੇ ਨਾਲ-ਨਾਲ ਮਾਰਵਾੜੀ ਕੁਲਫ਼ੀ ਸਵਾਦੀ ਖਾਣਿਆਂ ਵਜੋਂ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ:ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ,ਕਿਹਾ ਦਿੱਲੀ ਤੋਂ ਚੱਲ ਰਿਹਾ ਪੰਜਾਬ