ਧੂਰੀ: ਕੋਰੋਨਾ ਨੇ ਸਮੁੱਚੀ ਆਰਥਿਕਤਾ ਦਾ ਹੀ ਲੱਕ ਲੋੜ ਕੇ ਰੱਖ ਦਿੱਤਾ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਨੇ ਵਿਕੈਂਡ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਧੂਰੀ ਸ਼ਹਿਰ ਦੇ ਹਲਵਾਈ ਖਾਸੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਹਲਵਾਈ ਐਸੋਸੀਏਸ਼ਨ ਤੇ ਵਪਾਰ ਮੰਡਲ ਧੂਰੀ ਨੇ ਹਫਤਾਵਰੀ ਕਰਫਿਊ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।
ਹਲਵਾਈਆਂ ਨੇ ਸਰਕਾਰ ਤੋਂ ਹਫਤਾਵਰੀ ਕਰਫਿਊ ਬੰਦ ਕਰਨ ਦੀ ਕੀਤੀ ਅਪੀਲ
ਧੂਰੀ ਸ਼ਹਿਰ ਦੇ ਹਲਵਾਈਆਂ ਨੇ ਪੰਜਾਬ ਸਰਕਾਰ ਤੋਂ ਹਫਤਾਵਰੀ ਕਰਫਿਊ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਫਿਊ ਕਰਕੇ 5 ਮਹੀਨੇ ਤੋਂ ਉਹ ਨੁਕਸਾਨ ਝੱਲ ਰਹੇ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਲਵਾਈ ਸੁਰੇਸ਼ ਬਾਂਸਲ ਨੇ ਕਿਹਾ ਕੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਨਾਲ ਉਨ੍ਹਾਂ ਦਾ ਤਿਆਰ ਸਮਾਨ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਮਜ਼ਦੂਰ ਵੇਹਲੇ ਰਹਿੰਦੇ ਹਨ ਅਤੇ ਜਿਹੜੀ ਮਿਠਾਈ ਸ਼ਨੀਵਾਰ ਅਤੇ ਐਤਵਾਰ ਨੂੰ ਵਿਕਦੀ ਸੀ ਉਹ ਕਰਫਿਊ ਕਰਕੇ ਹੁਣ ਨਹੀਂ ਵਿਕ ਰਹੀ ਇਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਫਿਊ ਕਰਕੇ 5 ਮਹੀਨੇ ਤੋਂ ਉਹ ਨੁਕਸਾਨ ਝੱਲ ਰਹੇ ਹਨ। ਇਸ ਕਰਕੇ ਸਮੂਹ ਹਲਵਾਈ ਭਾਈਚਾਰਾ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਹਫਤਾਵਰੀ ਕਰਫਿਊ ਵਿੱਚ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਜਾਵੇ।
ਹਲਵਾਈਆਂ ਦੀ ਮੰਗ ਨੂੰ ਧੂਰੀ ਵਪਾਰ ਮੰਡਲ ਨੇ ਵੀ ਜਾਇਜ਼ ਠਹਿਰਾਇਆ ਹੈ। ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਹਲਵਾਈ ਦਾ ਸਾਮਾਨ ਕੁਝ ਇਸ ਤਰਾਂ ਦਾ ਹੁੰਦਾ ਹੈ ਕਿ ਉਹ ਕੁਝ ਦਿਨ ਤੱਕ ਹੀ ਸਹੀਂ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਵਾਈਆਂ ਦੀ ਮੰਗ ਬਾਰੇ ਉਹ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਮਿਲਣਗੇ।