ਸੰਗਰੂਰ: ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹੁਸੈਨਪੁਰਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਜਿਸ ਨੂੰ ਕਿ ਇੱਕ ਐਨਆਰਆਈ ਨੇ ਗੋਦ ਲਿਆ ਹੋਇਆ ਹੈ 2013 ਤੋਂ ਇਸ ਸਕੂਲ ਦੀ ਤੇ ਵਿਦਿਆਰਥੀਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦਾ ਆ ਰਿਹਾ ਹੈ।
ਐੱਨਆਰਆਈ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿੱਖ ਪਿੰਡ ਹੁਸੈਨਪੁਰਾ ਦੇ ਸਰਕਾਰੀ ਸਕੂਲ ਦੀ ਹਾਲਤ ਪਹਿਲਾ ਕਾਫ਼ੀ ਜ਼ਿਆਦਾ ਖਸਤਾ ਸੀ ਤੇ ਇੱਕ ਐਨਆਰਆਈ ਜੋ ਕਿ ਇਸ ਸਕੂਲ ਵਿੱਚ ਪੜ੍ਹ ਕੇ ਵਿਦੇਸ਼ ਗਿਆ ਉਸ ਨੇ ਇਸ ਸਕੂਲ ਨੂੰ ਗੋਦ ਲਿਆ ਅਤੇ ਸਕੂਲ ਦੀ ਜਿੱਥੇ ਦਿੱਖ ਬਦਲੀ ਉੱਥੇ ਹੀ ਦੀਵਾਰਾਂ ਤੇ ਅਲੱਗ ਅਲੱਗ ਤਰ੍ਹਾਂ ਦੇ ਸਲੋਗਨ ਅਤੇ ਚਿੱਤਰ ਬਣਾਏ ਤਾਂ ਜੋ ਵਿਦਿਆਰਥੀ ਸਕੂਲ ਆ ਕੇ ਚੰਗੀ ਪੜ੍ਹਾਈ ਕਰ ਸਕਣ।
ਇਸ ਦੇ ਨਾਲ ਹੀ ਸਕੂਲ ਦਾ ਸੁੰਦਰੀਕਰਨ ਵੀ ਕੀਤਾ ਗਿਆ ਅਤੇ ਸਕੂਲ ਦੇ ਵਿੱਚ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਅਤੇ ਇੱਕ ਐਲਈਡੀ ਬੱਚਿਆਂ ਨੂੰ ਸਮਾਰਟ ਕਲਾਸਾਂ ਲਗਾਉਣ ਲਈ ਵੀ ਦਿੱਤੀ ਗਈ ਹੈ, ਇਸ ਦੇ ਚੱਲਦੇ ਹੀ ਸਕੂਲ ਵਿੱਚ ਗਰਮ ਕੱਪੜੇ ਸ਼ਾਲ ਅਤੇ ਬੂਟ ਜੁਰਾਬਾਂ ਵੀ ਵੰਡੀਆਂ ਗਈਆਂ।
ਇਹ ਵੀ ਪੜੋ: ਸ੍ਰੀ ਨਨਕਾਣਾ ਸਾਹਿਬ ਹਮਲਾ: ਅਜਮੇਰ ਸ਼ਰੀਫ਼ ਦੇ ਖਾਦਿਮ ਨੇ ਸਖ਼ਤ ਕਾਰਵਾਈ ਦੀ ਕੀਤੀ ਅਪੀਲ
ਪਿੰਡਾ ਦੇ ਲੋਕਾਂ ਨੇ ਤੇ ਸਕੂਲ ਦੇ ਅਧਿਆਪਕਾਂ ਨੇ ਉਸ ਐਨਆਰਆਈ ਦਾ ਧੰਨਵਾਦ ਕੀਤਾ ਅਤੇ ਕਿਹਾ ਹੋਰਨਾਂ ਐਨਆਰਆਈ ਲੋਕਾਂ ਨੂੰ ਵੀ ਆਪਣੇ-ਆਪਣੇ ਪਿੰਡ ਦੇ ਸਕੂਲਾਂ ਨੂੰ ਇਸੇ ਤਰ੍ਹਾਂ ਗੋਦ ਲੈ ਕੇ ਸੰਭਾਲਣਾ ਚਾਹੀਦਾ ਹੈ।