ਮਲੇਰਕੋਟਲਾ: ਪਿੰਡ ਹਿੰਮਤਾਣਾ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਸਾਇੰਸ ਮੇਲੇ ਵਿੱਚ ਪ੍ਰਾਜੈਕਟ ਤਿਆਰ ਕਰਕੇ ਪ੍ਰਦਰਸ਼ਨੀ ਲਾਈ ਗਈ। ਸਾਇੰਸ ਮੇਲੇ ਵਿੱਚ ਲਾਈ ਪ੍ਰਦਰਸ਼ਨੀ ਨੂੰ ਜਿੱਥੇ ਪਿੰਡਾਂ ਦੇ ਲੋਕਾਂ ਵੱਲੋਂ ਆਕੇ ਵੇਖਿਆ ਗਿਆ ਉੱਥੇ ਹੀ ਹੋਰ ਸਕੂਲਾਂ ਦੇ ਟੀਚਰਾਂ ਵੱਲੋਂ ਵੀ ਇੱਥੋਂ ਆ ਕੇ ਵਿਦਿਆਰਥੀਆਂ ਦੇ ਬਣਾਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਹੁਣ ਸਰਕਾਰੀ ਸਕੂਲਾਂ ਵਿੱਚ ਵੀ ਹੋਣ ਲੱਗੀਆਂ ਉੱਚ ਦਰਜੇ ਦੀਆਂ ਪੜ੍ਹਾਈਆਂ - education in government schools
ਪੰਜਾਬ ਵਿੱਚ ਨਿੱਜੀ ਸਕੂਲਾਂ ਦੇ ਨਾਲ-ਨਾਲ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਉੱਚ ਦਰਜੇ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ। ਉੱਥੇ ਹੀ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹਿੰਮਤਾਣਾ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਸਾਇੰਸ ਮੇਲੇ ਵਿੱਚ ਪ੍ਰਾਜੈਕਟ ਤਿਆਰ ਕਰਕੇ ਪ੍ਰਦਰਸ਼ਨੀ ਲਾਈ ਗਈ।
ਪ੍ਰਦਰਸ਼ਨੀ ਲਾਉਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਇੰਸ ਦਾ ਵਿਸ਼ਾ ਕਾਫ਼ੀ ਮੁਸ਼ਕਿਲ ਭਰਿਆ ਲੱਗਦਾ ਸੀ। ਹੁਣ ਇਹ ਪ੍ਰਾਜੈਕਟ ਤਿਆਰ ਕਰਕੇ ਤੇ ਇਨ੍ਹਾਂ ਬਾਰੇ ਜਾਣਕਾਰੀ ਹਾਸਲ ਕਰਕੇ ਇੰਝ ਲੱਗਦਾ ਹੈ ਕਿ ਸਾਇੰਸ ਦਾ ਵਿਸ਼ਾ ਕਾਫ਼ੀ ਜ਼ਿਆਦਾ ਆਸਾਨ ਤੇ ਵਧੀਆ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜੋ ਕੰਮ ਆਉਣ ਵਾਲੀਆਂ ਹਨ।
ਇਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਪੜ੍ਹਾਉਣ ਵਾਲੀ ਅਧਿਆਪਕ ਨੇ ਦੱਸਿਆ ਕਿ ਸਾਇੰਸ ਮੇਲਾ ਲਾਉਣ ਦਾ ਇੱਕ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਸਾਇੰਸ ਦੇ ਨਾਲ ਵੱਧ ਤੋਂ ਵੱਧ ਜੋੜਿਆ ਜਾਵੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਤਾ ਲੱਗੇ ਕਿ ਸਾਇੰਸ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਾਪਰਦਾ ਹੈ, ਜਿਸ ਨਾਲ ਕਾਫ਼ੀ ਜਾਣਕਾਰੀ ਮਿਲਦੀ ਹੈ।