ਸੰਗਰੂਰ: ਪਿਛਲੇ ਦਿਨੀਂ ਪਿੰਡ ਰੱਤਾਖੇੜਾ ਦੇ ਲਵਪ੍ਰੀਤ ਸਿੰਘ ਨੇ ਕੇਂਦਰੀ ਜਾਂਚ ਏਜੰਸੀ ਵੱਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ, ਜਿਸ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਹੁਣ ਸ਼ਨਿੱਚਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਵਪ੍ਰੀਤ ਸਿੰਘ ਦੇ ਘਰ ਪਹੁੰਚੇ।
ਲਵਪ੍ਰੀਤ ਸਿੰਘ ਦੇ ਘਰ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ - ਯੂਏਪੀਏ ਕਾਨੂੰਨ
ਪਿਛਲੇ ਦਿਨੀਂ ਮੋਹਲੀ ਦੇ ਗੁਰਦਵਾਰਾ ਅੰਬ ਸਾਹਿਬ ਖੁਦਕੁਸ਼ੀ ਕਰਨ ਵਾਲੇ ਰੱਤਖੇੜਾ ਦੇ ਲਵਪ੍ਰੀਤ ਸਿੰਘ ਦੇ ਘਰ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ। ਇਸ ਮੌਕੇ ਲੌਂਗੋਵਾਲ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ
ਇਸ ਮੌਕੇ ਲੌਂਗੋਵਾਲ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੂੰ ਛੋਟੀਆਂ-ਛੋਟੀਆਂ ਗੱਲਾਂ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਬਦਲੇ ਇਹ ਕਾਲੇ ਕਾਨੂੰਨ ਨਹੀਂ ਲਾਉਂਣੇ ਚਾਹੀਦੇ ਹਨ। ਲੌਂਗੋਵਾਲ ਨੇ ਕਿਹਾ ਕਿ ਜਾਂਚ ਏਜੰਸੀ ਵੱਲੋਂ ਕਿਸੇ ਵੀ ਨੌਜਵਾਨ ਨੂੰ ਪੁੱਛਗਿੱਛ ਲਈ ਬਲਾਉਣ ਤੋਂ ਪਹਿਲਾਂ ਉਸ ਨੌਜਵਾਨ ਬਾਰੇ ਗਹਿਰਾਈ ਨਾਲ ਜਾਣਨਾ ਚਾਹੀਦਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਜਦੋਂ ਕਾਂਗਰਸ ਵੱਲੋਂ ਯੂਏਪੀਏ ਕਾਨੂੰਨ ਤਹਿਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਅਕਾਲੀ ਦਲ ਦੇ ਸਾਰੇ ਆਗੂ ਉੱਚੀ-ਉੱਚੀ ਰੌਲਾ ਪਾ ਕੇ ਉਸ ਦਾ ਵਿਰੋਧ ਕਰਦੇ ਹਨ ਪਰ ਜਦੋਂ ਕੇਂਦਰ ਦੀ ਜਾਂਚ ਏਜੰਸੀ ਇਸੇ ਕਾਨੂੰਨ ਤਹਿਤ ਕਿਸੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਅਕਾਲੀ ਦਲ ਨਰਮ ਸੁਰ ਵਿੱਚ ਆ ਜਾਂਦਾ ਹੈ?