ਪੰਜਾਬ

punjab

By

Published : Feb 24, 2019, 9:59 PM IST

ETV Bharat / state

ਮਲੇਰਕੋਟਲਾ 'ਚ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜਨਾਹ

ਮਲੇਰਕੋਟਲਾ 'ਚ ਨਾਬਾਲਗ ਕੁੜੀ ਨਾਲ ਤਿੰਨ ਮੁੰਡਿਆਂ ਨੇ ਕੀਤਾ ਜਬਰ-ਜਨਾਹ। ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ ਪੀੜ੍ਹਤ ਕੁੜੀ ਦਾ ਮੈਡੀਕਲ। ਤਿੰਨੋਂ ਮੁਲਜ਼ਮ ਗ੍ਰਿਫ਼ਤਾਰ।

ਮਲੇਰਕੋਟਲਾ 'ਚ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜਨਾਹ

ਮਲੇਰਕੋਟਲਾ: ਕੁੜੀਆਂ ਨਾਲ ਹੋ ਰਹੇ ਜਬਰ-ਜਨਾਹ ਰੁਕਣ ਦਾ ਨਾਂਅ ਨਹੀਂ ਲੈ ਰਹੇ। ਅਜਿਹਾ ਹੀ ਇੱਕ ਮਾਮਲਾ ਹੁਣ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਨੇੜਲੇ ਕਸਬੇ ਸੰਦੌੜ ਦੇ ਪਿੰਡ ਮਹੋਲੀ ਕਲਾਂ 'ਚ ਤਿੰਨ ਨੌਜਵਾਨਾਂ ਨੇ ਇੱਕ ਨਬਾਲਗ ਕੁੜੀ ਨਾਲ ਜਬਰ-ਜਨਾਹ ਕੀਤਾ।

ਪੀੜਤ ਕੁੜੀ ਦਾ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਤਿੰਨੋਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮਲੇਰਕੋਟਲਾ 'ਚ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜਨਾਹ

ਥਾਣਾ ਸੰਦੌੜ ਦੇ ਏਐੱਸਆਈ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇੱਕ ਨਬਾਲਿਕ ਕੁੜੀ ਨੂੰ ਤਿੰਨ ਨੌਜਵਾਨ ਪਿੰਡ ਦੀ ਗਲੀ 'ਚੋਂ ਹੀ ਚੁੱਕ ਕੇ ਇੱਕ ਨੌਜਵਾਨ ਦੇ ਘਰ ਲੈ ਗਏ ਜਿੱਥੇ ਉਨ੍ਹਾਂ ਪੀੜਤਾ ਨਾਲ ਸਮੂਹਕ ਜਬਰ-ਜਨਾਹ ਕੀਤਾ। ਉਨ੍ਹਾਂ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਕਿ ਪੁਲਿਸ ਇੱਕ ਕੁੜੀ ਨੂੰ ਉਨ੍ਹਾਂ ਕੋਲ ਲੈ ਕੇ ਆਈ ਸੀ ਜਿਸ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਰਿਪੋਰਟ ਆਵੇਗੀ ਉਹ ਪੁਲਿਸ ਅਧਿਕਾਰੀਆਂ ਕੋਲ ਭੇਜ ਦਿੱਤੀ ਜਾਵੇਗੀ।

ABOUT THE AUTHOR

...view details