ਸੰਗਰੂਰ: ਆਜ਼ਾਜ ਹਿੰਦ ਫੌਜ਼ ਦੇ ਪ੍ਰਮੁੱਖ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਰਹੇ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ।
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਰਹੇ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਦਾ ਦੇਹਾਂਤ - ਸੁਭਾਸ਼ ਚੰਦਰ ਬੋਸ ਦੇ ਡਰਾਈਵਰ
97 ਸਾਲਾ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਨੇ ਬੀਤੀ ਸਵੇਰੇ ਆਪਣੇ ਆਖਰੀ ਸਾਹ ਲਏ। ਗੁਰਦਿਆਲ ਸਿੰਘ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਸਨ। ਬੀਤੇ 9 ਅਗਸਤ ਨੂੰ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਸੀ।

ਸੰਗਰੂਰ ਦੇ ਰਹਿਣ ਵਾਲੇ ਗੁਰਦਿਆਲ ਸਿੰਘ 97 ਸਾਲਾਂ ਦੇ ਸਨ। ਫਰੀਡਮ ਫਾਈਟਰ ਉੱਤਰਾਧਿਕਾਰੀ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਉਨ੍ਹਾਂ ਦੇ ਘਰ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਗੁਰਦਿਆਲ ਸਿੰਘ ਦਾ ਅੰਤਮ ਸਸਕਾਰ ਸ਼ੁੱਕਰਵਾਰ 30 ਅਗਸਤ ਨੂੰ ਉਭਾਵਾਲ ਰੋਡ, ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਆਜ਼ਾਦੀ ਘੁਲਾਟੀਏ ਗੁਰਦਿਆਲ ਸਿੰਘ ਨੂੰ ਰਾਸ਼ਟਰਪਤੀ ਵੱਲੋਂ 9 ਅਗਸਤ ਨੂੰ ਸਨਮਾਨਤ ਕੀਤਾ ਗਿਆ ਸੀ। ਸੁਭਾਸ਼ ਚੰਦਰ ਬੋਸ ਦੀਆਂ ਦਲੀਲਾਂ ਤੋਂ ਪ੍ਰਭਾਵਤ ਹੋ ਕੇ ਗੁਰਦਿਆਲ ਸਿੰਘ ਆਰਮੀ 'ਚ ਭਰਤੀ ਹੋ ਗਏ ਸਨ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ 1960 ਤੋਂ 1993 ਤੱਕ ਇੱਕ ਪ੍ਰਾਈਵੇਟ ਬੱਸ ਦੀ ਡਰਾਇਵਰੀ ਕੀਤੀ।