ਪੰਜਾਬ

punjab

By

Published : Mar 16, 2020, 4:55 PM IST

ETV Bharat / state

ਕੋਵਿਡ-19: ਸੰਗਰੂਰ ਵਿੱਚ ਸਮਾਜਿਕ ਸੰਸਥਾ ਵੱਲੋਂ ਵੰਡੇ ਗਏ ਮੁਫ਼ਤ ਮਾਸਕ

ਕੋਰੋਨਾ ਵਾਇਰਸ ਦੇ ਚੱਲਦਿਆਂ ਸਮਾਜਿਕ ਸੇਵਕ ਸੰਸਥਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਫ੍ਰੀ ਫੇਸ ਮਾਸਕ ਵੰਡੇ ਗਏ। ਇਸ ਮੌਕੇ ਸਮਾਜ ਸੇਵਕਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਮਾਸਕ ਨਹੀਂ ਮਿਲ ਰਹੇ ਸਨ, ਜਿਸ ਨੂੰ ਦੇਖਦਿਆਂ ਸਮਾਜ ਸੇਵਕ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਮੰਦ ਲੋਕਾਂ ਨੂੰ ਮਾਸਕ ਦਿੱਤੇ ਗਏ ਹਨ।

Government Hospital of Sangrur
ਫ਼ੋਟੋ

ਸੰਗਰੂਰ: ਕੋਰੋਨਾ ਦੇ ਚੱਲਦਿਆਂ ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਸਮਾਜਿਕ ਸੰਸਥਾ ਵੱਲੋਂ ਸੰਗਰੂਰ ਦੇ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਮੁਫ਼ਤ ਮਾਸਕ ਵੰਡੇ ਗਏ ਹਨ।

ਵੀਡੀਓ

ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ, ਮਾਸਕ ਪਾਉਣ ਤੇ ਸਫ਼ਾਈ ਰੱਖਣ ਦੀ ਜਾਣਕਾਰੀ ਨੂੰ ਵੀ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਹਸਪਤਾਲ 'ਚ ਮੁਫ਼ਤ ਮਾਸਕ ਵੰਡਣ ਦੀ ਗੱਲ ਕਹੀ ਸੀ ਪਰ ਹਸਪਤਾਲ ਵਿੱਚ ਕੋਈ ਵੀ ਮਾਸਕ ਨਹੀਂ ਵੰਡੇ ਜਾ ਰਹੇ ਹਨ।

ਦੂਜੇ ਪਾਸੇ ਇਸ ਮਾਸਕ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਸਰਕਾਰ ਅਸਮਰੱਥ ਹੈ, ਜਿਹੜਾ ਮਾਸਕ 10 ਰੁਪਏ ਵਿੱਚ ਮਿਲਦਾ ਸੀ, ਉਹ ਕਾਫ਼ੀ ਮਹਿੰਗੇ ਰੇਟਾਂ ਵਿੱਚ ਮਿਲ ਰਿਹਾ ਹੈ। ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜਿਕ ਸੰਸਥਾਵਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਮਰੀਜ਼ਾਂ ਨੂੰ ਮੁਫ਼ਤ ਮਾਸਕ ਵੰਡਿਆ ਜਾਵੇ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਣਕਾਰੀ ਵੀ ਦਿੱਤੀ ਜਾਵੇ।

ABOUT THE AUTHOR

...view details