2 ਗੱਡੀਆਂ ਦੀ ਟੱਕਰ ਵਿੱਚ 4 ਲੋਕਾਂ ਦੀ ਮੌਤ, 4 ਜ਼ਖਮੀ ਸੰਗਰੂਰ:ਪੰਜਾਬ ਵਿੱਚ ਆਏ ਦਿਨ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਅਜਿਹਾ ਹੀ ਇੱਕ ਸੰਗਰੂਰ ਦੇ ਬਠਿੰਡਾ ਰੋਡ ਉੱਤੇ ਦਰਦਨਾਕ ਹਾਦਸਾ ਹੋਇਆ। ਜਿਸ ਵਿਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 1 ਨੌਜਵਾਨ ਦੀ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ 4 ਵਿਅਕਤੀਆਂ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਹੈ।
ਹਾਦਸੇ ਦੌਰਾਨ 4 ਵਿਅਕਤੀਆਂ ਦੀ ਮੌਤ:-ਇਸ ਦੌਰਾਨ ਹੀ ਐਸ.ਐਚ.ਓ ਚੀਮਾ ਲਖਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ। ਜਿਸ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਮੌਕੇ ਉੱਤੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ। ਪਰ ਡਾਕਟਰਾਂ ਵੱਲੋਂ 3 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ 1 ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਪਿੰਡ ਬੀਰ ਕਲਾਂ ਕੋਲ ਗੱਡੀ ਦਾ ਐਕਸੀਡੈਂਟ:-ਇਸ ਦੌਰਾਨ ਹੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਪਟਿਆਲੇ ਤੋਂ ਅੱਖਾਂ ਦਾ ਇਲਾਜ ਕਰਵਾ ਕੇ ਪਿੰਡ ਬੀਰ ਕਲਾਂ ਦੇ ਆਏ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 2 ਬਜ਼ੁਰਗ ਅਤੇ 1 ਨੌਜਵਾਨ ਸੀ।
ਦੋਵੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ:- ਦੂਸਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਇਲਾਜ ਕਰਵਾ ਕੇ ਵਾਪਸ ਆਏ ਸਨ। ਜਿਸ ਦੌਰਾਨ ਉਹ ਪਿੰਡ ਬੀਰ ਕਲਾਂ ਕੋਲ ਪਹੁੰਚੇ ਤਾਂ ਉਹਨਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਜਿਸ ਵਿੱਚ 2 ਦੀ ਮੌਤ ਅਤੇ 2 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਸੁਨਾਮ ਦੇ ਡਾਕਟਰਾਂ ਨੇ ਫਸਟ ਏਡ ਦੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋਵੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਪਰਿਵਾਰਾਂ ਦੇ ਜੀ ਖੋਹੇ ਗਏ ਅਤੇ ਜੋ ਬਾਕੀ ਗੱਡੀ ਵਿੱਚ ਸਵਾਰ ਸਨ, ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜੋ:-2020 Delhi riots: ਦਿੱਲੀ ਦੰਗਿਆਂ ਵਿੱਚ 9 ਲੋਕ ਦੋਸ਼ੀ ਕਰਾਰ, ਅਦਾਲਤ ਨੇ ਕਿਹਾ- ਇੱਕ ਭਾਈਚਾਰੇ ਨੂੰ ਜਾਣਬੁੱਝ ਕੇ ਬਣਾਇਆ ਨਿਸ਼ਾਨਾ