ਸੰਗਰੂਰ : ਪੰਜਾਬ ਦੇ ਸੰਗਰੂਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸੀਨੀਅਰ ਵਕੀਲ ਅਤੇ ਕੰਜ਼ਿਊਮਰ ਫੋਰਮ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪਾਲ ਸਿੰਘ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਲਿਖਿਆ ਸੀ। ਜਿਸ ਦੇ ਵਿਚ ਤਰਨਤਾਰਨ ਦੇ ਸਾਬਕਾ ਐਸ. ਐਸ. ਪੀ ਗੁਰਕਿਰਪਾਲ ਸਿੰਘ ਅਤੇ ਅਮਨਦੀਪ ਸ਼ਰਮਾ ਅਤੇ ਕੁਝ ਹੋਰ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਸਬ-ਇੰਸਪੈਕਟਰ ਜਗਦੀਪ ਸਿੰਘ ਐੱਸ. ਐੱਚ. ਓ . ਜੀ. ਆਰ. ਪੀ. ਸੰਗਰੂਰ ਨੇ ਦੱਸਿਆ ਕਿ ਪਿੰਡ ਅਕੋਈ ਸਾਹਿਬ ਨੇੜੇ ਇਕ ਵਿਅਕਤੀ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਉਪਰੰਤ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਮ੍ਰਿਤਕ ਦੇਹ ਗੁਰਪਾਲ ਸਿੰਘ ਸਾਬਕਾ ਪ੍ਰਧਾਨ ਕੰਜ਼ਿਊਮਰ ਫੋਰਮ ਪੁੱਤਰ ਬਲਵੰਤ ਸਿੰਘ ਦੀ ਹੈ। ਜਿਨ੍ਹਾਂ ਵੱਲੋਂ ਸੰਗਰੂਰ ਦੇ ਹੀ ਇਕ ਸੇਵਾ ਮੁਕਤ ਉੱਚ ਅਧਿਕਾਰੀ ਅਤੇ ਬੈਂਕ ਦੇ ਇਕ ਮੁਲਾਜ਼ਮ ਪਾਸੋਂ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜ੍ਹੋ :WOMAN BURNT IN GAYA: ਪੁਲੀ ਤੋਂ ਹੇਠਾਂ ਡਿੱਗੀ ਕਾਰ, ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ... ਵਾਲ-ਵਾਲ ਬਚਿਆ ਪਤੀ