ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲੰਘਣ ਲਈ ਛੂਟ ਦਿੱਤੀ ਹੋਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜ਼ਾਈ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਸਵਾਰੀ ਰੇਲ ਗੱਡੀ ਲੰਘਦੀ ਵੇਖੀ ਗਈ। ਇਸ ਗੱਡੀ ਦੇ ਲੰਘਣ ਨਾਲ ਕਈ ਤਰ੍ਹਾਂ ਦੇ ਸ਼ੰਕੇ ਲੋਕਾਂ ਦੇ ਦਿਮਾਗ ਵਿੱਚ ਖੜ੍ਹੇ ਹੋਏ ਸਨ।
ਦਰਅਸਲ ਇਹ ਰੇਲ ਗੱਡੀ ਜੋ ਸੁਨਾਮ ਵਿੱਚੋਂ ਲੰਘੀ ਤੇ ਧੂਰੀ ਜੰਕਸ਼ਨ ਜਾ ਕੇ ਖੜ੍ਹੀ ਹੋ ਗਈ। ਇਹ ਰੇਲ ਗੱਡੀ ਰੇਲਵੇ ਦੀ ਇੱਕ ਸਾਂਭ-ਸੰਭਾਲ ਵਾਲੀ ਵਿਸ਼ੇਸ਼ ਗੱਡੀ ਸੀ।