ਸੰਗਰੂਰ: ਰਾਜਸਥਾਨ ਤੋਂ ਆਏ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਾਰਡਰ ਦੇ ਨਾਲ ਦੂਜੇ ਜ਼ਿਲ੍ਹਿਆਂ 'ਚ ਵੀ ਖੇਤੀਬਾੜੀ ਵਿਭਾਗ ਨੂੰ ਟਿੱਡੀ ਦਲ ਦੇ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੋਇਆ ਤਾਂ ਕਿਸਾਨ ਬਰਬਾਦ ਹੋ ਜਾਣਗੇ। ਕਿਉਂਕਿ ਇਹ ਕੁੱਝ ਹੀ ਮਿੰਟਾਂ ਵਿੱਚ ਖੇਤ ਖਾਲੀ ਕਰ ਦਿੰਦਾ ਹੈ। ਟਿੱਡੀਆਂ ਤੋਂ ਬਚਾਅ ਲਈ ਇਨ੍ਹਾਂ 'ਤੇ ਰਾਤ ਵੇਲੇ ਸਪਰੇਅ ਕੀਤੀ ਜਾਵੇਗੀ।
ਸੰਗਰੂਰ ਦੇ ਕਿਸਾਨਾਂ 'ਚ ਟਿੱਡੀ ਦੇ ਹਮਲੇ ਨੂੰ ਲੈ ਕੇ ਡਰ
ਰਾਜਸਥਾਨ 'ਚ ਹੋਏ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਕਿਸਾਨਾਂ ਵਿੱਚ ਡਰ ਬਣਿਆ ਹੋਇਆ ਹੈ। ਇਸ ਬਾਰੇ ਸੰਗਰੂਰ ਖੇਤੀਬਾੜੀ ਵਿਭਾਗ ਦੇ ਡਾਕਟਰ ਜਸਕਮਲ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦੇ ਨਾਲ ਲੜਾਈ ਲੜਨ ਲਈ ਉਨ੍ਹਾਂ ਦੀ ਪੂਰੀ ਤਿਆਰੀ ਹੈ।
ਇਸ ਤੋਂ ਇਲਾਵਾ ਸੰਗਰੂਰ ਖੇਤੀਬਾੜੀ ਵਿਭਾਗ ਦੇ ਡਾਕਟਰ ਜਸਕਮਲ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦੇ ਨਾਲ ਲੜਾਈ ਲੜਨ ਲਈ ਉਨ੍ਹਾਂ ਦੀ ਪੂਰੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਜੇ ਟਿੱਡੀਆਂ ਦਾ ਹਮਲਾ ਹੋਇਆ ਤਾਂ ਸਭ ਤੋਂ ਪਹਿਲਾਂ ਉਹ ਬਾਰਡਰ ਖੇਤਰਾਂ ਕੋਲ ਹਮਲਾ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਕਰਨ ਵਾਲੇ ਪੰਪ ਹਨ, ਉਨ੍ਹਾਂ ਦੀ ਮਦਦ ਦੇ ਨਾਲ ਇਸ 'ਤੇ ਸਪਰੇਅ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਟਿੱਡੀ ਦਲ ਪੂਰਾ ਦਿਨ ਸਫ਼ਰ ਕਰਦੀਆਂ ਹਨ ਤੇ ਰਾਤ ਨੂੰ ਇੱਕ ਜਗ੍ਹਾ ਰੁਕ ਜਾਂਦੀਆ ਹਨ, ਇਸ ਲਈ ਉਨ੍ਹਾਂ 'ਤੇ ਸਪਰੇਅ ਰਾਤ ਦੇ ਸਮੇਂਂ ਕੀਤੀ ਜਾਵੇਗੀ।