ਪੰਜਾਬ

punjab

ETV Bharat / state

ਝੋਨੇ ਦੀ ਗਲਤ ਨਮੀ ਦੱਸਣ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ - bku

ਲਹਿਰਾਗਾਗਾ ਤਹਿਸੀਲ ਦੇ ਪਿੰਡ ਮਨਿਆਣਾ ਦੀ ਅਨਾਜ਼ ਮੰਡੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਗਲਤ ਨਮੀ ਚੈੱਕ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਨਿੱਜੀ ਸ਼ੈਲਰ ਮਾਲਕਾਂ ਵੱਧ ਨਮੀ ਦੱਸ ਕਿ ਕਿਸਾਨਾਂ ਦੀ ਲੁੱਟ ਕਰ ਰਹੇ ਹਨ।

Farmers stage dharna over paddy moisture issue in Lehragaag
ਝੋਨੇ ਦੀ ਗਤਲ ਨਮੀ ਦੱਸਣ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ

By

Published : Oct 16, 2020, 9:22 PM IST

ਲਹਿਰਾਗਾਗਾ: ਤਹਿਸੀਲ ਦੇ ਪਿੰਡ ਮਨਿਆਣਾ ਦੀ ਅਨਾਜ਼ ਮੰਡੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਗਲਤ ਨਮੀ ਚੈੱਕ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਕਮੇਟੀ ਖਨੌਰੀ ਦੇ ਅਧੀਨ ਆਉਂਦੀ ਮਨਿਆਣਾ ਅਨਾਜ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸ਼ੈਲਰ ਮਾਲਕ ਗਲਤ ਨਮੀ ਦੱਸ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਕਿਸਾਨਾਂ ਨੇ ਇਹ ਧਰਨਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿੱਚ ਲਾਇਆ।

ਝੋਨੇ ਦੀ ਗਤਲ ਨਮੀ ਦੱਸਣ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ

ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਿੱਜੀ ਸ਼ੈਲਰ ਮਾਲਕ ਵਲੋਂ ਕਿਸਾਨ ਦੀ ਮੰਡੀ ਵਿੱਚ ਲੁੱਟ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਮੰਡੀ ਵਿੱਚ ਝੋਨੇ ਲੈਣ ਕੇ ਆਇਆ ਸੀ । ਇੱਥੇ ਸ਼ੈਲਰ ਵਾਲਿਆਂ ਨੇ ਜਦੋਂ ਝੋਨੇ ਦੀ ਨਮੀ ਚੈੱਕ ਕੀਤੀ ਤਾਂ 22 ਆਈ। ਜਦੋਂ ਕਿਸਾਨ ਨੇ ਕਿਸੇ ਹੋਰ ਮੀਟਰ ਤੋਂ ਨਮੀ ਚੈੱਕ ਕਰਵਾਈ ਤਾਂ ਉਸ ਵਿੱਚ ਘੱਟ ਨਮੀ ਪਾਈ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਨਿੱਜੀ ਸ਼ੈਲਰ ਮਾਲਕਾਂ ਵੱਧ ਨਮੀ ਦੱਸ ਕਿ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਇਸ ਦੇ ਚੱਲਦੇ ਅੱਜ ਕਿਸਾਨ ਵੱਲੋਂ ਇਸ ਦੇ ਵਿਰੁੱਧ ਵੱਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਗਲਤ ਨਮੀ ਦੱਸਣ ਵਾਲੇ ਸ਼ੈਲਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਉਥੇ ਹੀ ਮੌਕੇ 'ਤੇ ਪਹੁੰਚੇ ਮਾਰਕੀਟ ਕਮੇਟੀ ਖਨੌਰੀ ਦੇ ਅਧਿਕਾਰੀ ਜੈ ਪ੍ਰਕਾਸ਼ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੁਣ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰ ਮਾਲਕਾਂ ਜਾਂ ਆੜਤੀਆਂ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਮਾਰਕੀਟ ਕਮੇਟੀ ਵੱਲੋਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗਾ।

ABOUT THE AUTHOR

...view details