ਸੰਗਰੂਰ: ਲਹਿਰਾਗਾਗਾ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਿਜਲੀ ਵਿਭਾਗ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਅੰਦਰ ਬੰਦੀ ਬਣਾਇਆ ਗਿਆ ਹੈ। ਕਿਸਾਨਾਂ ਨੇ ਵਿਭਾਗ ਦੇ ਅਧਿਕਾਰੀ ਉੱਪਰ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਤਿੰਨ ਪਿੰਡਾਂ ਗਾਗਾ,ਕਾਲਵੰਜਾਰਾ ਅਤੇ ਗੰਢੂਆਂ ਦੇ ਦਿਹਾਤੀ ਟਰਾਂਸਫਾਰਮਰਾਂ ਨੂੰ ਲਗਾਉਣ ਸਬੰਧੀ ਐਸ.ਡੀ.ਓ ਗੁਰਸੇਵਕ ਸਿੰਘ ਨਾਲ ਜਦੋਂ ਬਲਾਕ ਦੇ ਆਗੂ ਅਤੇ ਅਮਰੀਕ ਸਿੰਘ ਗੰਢੂਆਂ ਇਕਾਈ ਪ੍ਰਧਾਨ ਮਿਲਣ ਲਈ ਗਏ ਤਾਂ ਗੱਲਬਾਤ ਸਮੇਂ ਐਸ ਡੀ ਓ ਨੇ ਆਗੂਆਂ ਨਾਲ ਮਸਲੇ ਦਾ ਹੱਲ ਕਰਨ ਦੀ ਬਜਾਇ ਭੱਦੀ ਸ਼ਬਦਾਵਲੀ ਵਰਤ ਕੇ ਗੱਲ ਕੀਤੀ।