ਸੰਗਰੂਰ: ਗੰਨਾ ਕਿਸਾਨਾਂ ਨੇ ਮੁੜ ਆਪਣੀਆਂ ਮੁਸ਼ਕਿਲਾਂ ਨੂੰ ਜ਼ਹਿਰ ਕਰਨ ਲਈ ਸੰਗਰੂਰ ਦੇ ਡੀਸੀ ਦਫ਼ਤਰ ਮੁਹਰੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕਿਸਾਨਾਂ ਨੇ ਅਪਣੀਆਂ ਮੰਗਾ ਨੂੰ ਲੈ ਕੇ ਧਰਨਾ ਦਿੱਤਾ ਹੋਵੇ ਇਸ ਤੋਂ ਪਹਿਲਾਂ ਵੀ ਕਿਸਾਨ ਅਪਣਾ ਰੋਸ ਜ਼ਾਹਿਰ ਕਰ ਚੁੱਕੇ ਹਨ। ਪ੍ਰਸ਼ਾਸਨ ਨੇ ਬੀਤੇ ਸਮੇਂ ਧਰਨੇ 'ਚ ਆ ਕੇ ਯਕੀਨ ਦਵਾਇਆ ਸੀ ਕਿ ਗੰਨੇ ਦੀ ਬਕਾਇਆ ਰਕਮ ਜਲਦੀ ਹੀ ਅਦਾ ਕਰ ਦਿੱਤੀ ਜਾਵੇਗੀ। ਪਰ ਅਜਿਹਾ ਹੋਇਆ ਨਹੀਂ।
ਪੰਜਾਬ 'ਚ ਅੰਨਦਾਤਾ ਦੀ ਹਾਲਤ ਬੇਹੱਦ ਖਰਾਬ, ਰੋਜ਼ਾਨਾ ਧਰਨਾ ਦੇਣ ਨੂੰ ਮਜਬੂਰ ਕਿਸਾਨ - protest
ਗੰਨਾ ਕਿਸਾਨ ਲੰਮੇਂ ਸਮੇਂ ਤੋਂ ਗੰਨੇ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਕਿਸਾਨਾਂ ਨੇ ਗੰਨੇ ਦੀ ਅਦਾਇਗੀ ਦੀ ਰਕਮ ਨਾ ਮਿਲਣ ਤੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੰਗਰੂਰ ਦੇ ਡੀਸੀ ਦਫ਼ਤਰ 'ਚ ਡੇਰਾ ਲਾਈ ਬੈਠੇ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਬਕਾਇਆ ਰਕਮ ਨਹੀਂ ਮਿਲ ਜਾਂਦੀ ਉਹ ਧਰਨਾ ਨਹੀਂ ਚੁੱਕਣਗੇ।
ਧਰਨਾਕਾਰੀ ਕਿਸਾਨ
ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪਿਛਲੀ ਵਾਰ ਡੀਸੀ ਸੰਗਰੂਰ ਵਲੋਂ ਇਹ ਭਰੋਸਾ ਮਿਲਿਆ ਸੀ ਕਿ ਗੰਨੇ ਦੀ ਫਸਲ ਦੀ ਅਦਾਇਗੀ ਪੁਰੀ ਕਰ ਦਿਤੀ ਜਾਵੇਗੀ ਪਰ ਹੁਣ ਤੱਕ ਵੀ 70 ਕਰੋੜ ਦੀ ਅਦਾਇਹਗੀ ਬਾਕੀ ਹੈ ਜਿਸਦੇ ਚੱਲਦੇ ਕਿਸਾਨਾਂ ਨੂੰ ਮਜ਼ਬੂਰ ਹੋ ਧਰਨਾ ਲਗਾਉਣਾ ਪਿਆ।
ਕਿਸਾਨਾਂ ਨੇ ਕਿਹਾ ਕਿ ਉਹ ਬਚੀ ਗੰਨੇ ਦੀ ਰਕਮ ਲੈ ਕੇ ਹੀ ਧਰਨਾ ਚੁੱਕਣਗੇ। ਅਗਰ ਸਰਕਾਰ ਅਦਾਇਗੀ ਨਹੀਂ ਕਰਦੀ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਣਗੇ।