ਸੰਗਰੂਰ: 9 ਅਕਤੂਬਰ ਤੋਂ ਸੰਗਰੂਰ ਮੁੱੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh mann) ਦੇ ਰਿਹਾਇਸ਼ ਦੇ ਅੱਗੇ ਕਿਸਾਨ ਜਥੇਬੰਦੀ ਉਗਰਾਹਾਂ (Bharatiya Kisan Union Ugrahan) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਚੱਲ ਰਿਹਾ ਹੈ। ਦਿਨ ਰਾਤ ਕਿਸਾਨ ਦਿੱਲੀ ਦੇ ਬਾਰਡਰਾਂ ਵਾਂਗ ਆਪਣੇ ਟੈਂਟ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।
1. ਕਿਸਾਨਾਂ ਨੇ ਕਿਹਾ ਕਿ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਜ਼ਮੀਨੀ ਪੱਧਰ ਦੇ ਪਰ ਪੂਰੇ ਨਹੀਂ ਕੀਤੇ ਗਏ ਜਿਸ ਦੇ ਕਾਰਨ ਸਾਨੂੰ ਇਸ ਸੰਘਰਸ਼ ਉਲੀਕਣਾ ਪਿਆ। ਕਿਸਾਨ ਅਤੇ ਕਿਸਾਨ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਆਪਣੀਆਂ ਮੰਗਾਂ ਬਾਰੇ ਦੱਸਿਆ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
2. ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਸਾਨੂੰ ਸਾਡੇ ਹੀ ਖੇਤਾਂ ਦੇ ਵਿੱਚੋਂ ਅਗਰ ਅਸੀਂ ਮਿੱਟੀ ਚੱਕਦੇ ਹਾਂ ਤਾਂ ਸਰਕਾਰ ਉਸ ਨੂੰ ਕਾਨੂੰਨੀ ਅਪਰਾਧ ਦੇ ਵਿੱਚ ਗਿਣ ਰਹੀ ਹੈ ਕਿਸਾਨ ਅਗਰ ਆਪਣੇ ਜ਼ਮੀਨ ਵਿਚੋਂ ਮਿੱਟੀ ਚੁੱਕਦਾ ਹੈ ਤਾਂ ਉਸ ਨੂੰ ਨਾਜਾਇਜ ਮਾਈਨਿੰਗ ਵਿੱਚ ਨਹੀਂ ਗਿਣਨਾ ਚਾਹੀਦਾ ਜਦੋਂ ਕਿ ਕਿਸਾਨ ਦੀ ਆਪਣੀ ਜ਼ਮੀਨ ਹੈ ਪਰ ਉਸ ਨੂੰ ਉਸ ਦੀ ਹੀ ਜ਼ਮੀਨ ਦਾ ਹੱਕ ਨਹੀਂ ਦਿੱਤਾ ਜਾ ਰਿਹਾ।
3. ਦੂਸਰੀ ਮੁੱਖ ਮੰਗ ਬਾਰੇ ਕਿਸਾਨਾਂ ਨੇ ਦੱਸਦੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਪਹਿਲਾਂ ਬਿਮਾਰੀ ਕਰਕੇ ਜਾਂ ਕੁਦਰਤੀ ਆਫ਼ਤ ਕਰਕੇ ਨੁਕਸਾਨੀ ਗਈ ਹੈ ਉਨ੍ਹਾਂ ਨੂੰ ਹੁਣ ਤਕ ਪੰਜਾਬ ਸਰਕਾਰ ਨੇ ਨੁਕਸਾਨੀ ਗਈ ਫ਼ਸਲ ਦੇ ਬਣਦੇ ਮੁਆਵਜ਼ੇ ਨਹੀਂ ਦਿੱਤੇ ਉਹ ਬਣਦੇ ਮੁਆਵਜ਼ੇ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾਣ।
4. ਪ੍ਰਦੂਸ਼ਣ ਨੂੰ ਲੈ ਕੇ ਕਿਸਾਨਾਂ ਦੀ ਮੰਗ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਨਹੀਂ ਚਾਹੁੰਦਾ ਪਰ ਸਰਕਾਰ ਉਸ ਚੀਜ਼ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਖੁਦ ਸਾਡੇ ਖੇਤਾਂ ਵਿੱਚੋਂ ਪਰਾਲੀ ਚੁੱਕ ਕੇ ਲੈ ਜਾਵੇ ਜਾਂ ਸਾਨੂੰ ਉਸ ਚੀਜ਼ ਦਾ ਕੋਈ ਪੁਖਤਾ ਪ੍ਰਬੰਧ ਕਰਕੇ ਦੇਵੇ।