ਸੰਗਰੂਰ:ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਧਰਨਾ ਰੇਲਵੇ ਲਾਇਨਾਂ ਤੋਂ ਚੁੱਕ ਲਿਆ ਹੈ ਤੇ ਸਟੇਸ਼ਨ ਦੀ ਪਾਰਕਿੰਗ 'ਚ ਰੋਸ ਪ੍ਰਦਰਸ਼ਨ ਜਾਰੀ ਹੈ। ਸੰਗਰੂਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਹੀ ਧਰਨਾ ਚੱਲ ਰਿਹਾ ਹੈ ਬਾਕੀ ਧੂਰੀ ਅਤੇ ਸੁਨਾਮ ਦੇ ਵਿਚ ਧਰਨਾ ਚੁੱਕ ਦਿੱਤਾ ਗਿਆ ਹੈ। ਜਾਖਲ ਤੋਂ ਲੈ ਕੇ ਅਹਿਮਦਗਡ਼੍ਹ ਤੱਕ ਪੂਰਾ ਟਰੈਕ ਕਿਸਾਨਾਂ ਵੱਲੋਂ ਖਾਲੀ ਕਰ ਦਿੱਤਾ ਗਿਆ ਹੈ ਇਹ ਧਰਨਾ ਹੁਣ ਸ਼ਿਫਟ ਕਰਕੇ ਬੀਜੇਪੀ ਲੀਡਰਾਂ ਦੇ ਘਰ ਦੇ ਅੱਗੇ ਚਾਲੂ ਰੱਖਿਆ ਗਿਆ ਹੈ। ਰੇਲਵੇ ਸਟੇਸ਼ਨ ਦੇ ਟ੍ਰੈਕ ਅਤੇ ਪਲੇਟਫਾਰਮ ਤੇ ਫਿਲਹਾਲ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਧਰਨਾ ਨਹੀਂ ਚੱਲ ਰਿਹਾ।
ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਦੇ ਟਰੈਕ ਅਤੇ ਪਲੇਟਫਾਰਮਾਂ ਨੂੰ ਕੀਤਾ ਖਾਲੀ - protest
ਰੇਲਵੇ ਸਟੇਸ਼ਨਾਂ ਦੇ ਟਰੈਕ ਅਤੇ ਪਲੇਟਫਾਰਮ ਕਿਸਾਨਾਂ ਵੱਲੋਂ ਖਾਲੀ ਕਰ ਦਿੱਤਾ ਗਿਆ ਹੈ। ਹੁਣ ਸਾਨ ਜਥੇਬੰਦੀਆਂ ਦਾ ਧਰਨਾ ਸੰਗਰੂਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿਚ ਚੱਲ ਰਿਹਾ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਦੀ ਟਰੈਕ ਅਤੇ ਪਲੇਟਫਾਰਮਾਂ ਨੂੰ ਕੀਤਾ ਖਾਲੀ
ਦੱਸ ਦਈਏ ਕਿ ਸੰਗਰੂਰ ਰੇਲਵੇ ਸਟੇਸ਼ਨ ਉੱਤੇ ਦਿਨ ਰਾਤ ਦੇ ਧਰਨੇ ਦੇ ਵਿੱਚ ਪਹੁੰਚੇ ਸੂਬਾ ਪ੍ਰਧਾਨ ਨਿਰੰਜਨ ਸਿੰਘ ਨੇ ਕਿਹਾ ਕਿ ਸਾਡਾ ਇਹ ਧਰਨਾ ਹੁਣ ਸ਼ਿਫਟ ਹੋ ਕੇ ਪਾਰਕਿੰਗ ਦੇ ਵਿੱਚ ਚਲਾ ਗਿਆ ਹੈ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਧੱਕਾ ਕਰ ਰਹੀ ਹੈ ਸੰਗਰੂਰ ਜ਼ਿਲ੍ਹੇ ਦੇ ਕਿਸੇ ਵੀ ਰੇਲਵੇ ਸਟੇਸ਼ਨ ਅਤੇ ਪਲੇਟਫਾਰਮ ਤੇ ਧਰਨਾ ਨਹੀਂ ਲੱਗਿਆ ਹੋਇਆ। ਜ਼ਿਲ੍ਹਾ ਸੰਗਰੂਰ ਵਿੱਚ ਸਿਰਫ਼ ਸੰਗਰੂਰ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਹੀ ਦਿਨ ਰਾਤ ਦਾ ਧਰਨਾ ਚੱਲ ਰਿਹਾ ਹੈ ਤੇ ਅਗਲੀ ਰਣਨੀਤੀ 20 ਨਵੰਬਰ ਨੂੰ ਬਣਾਈ ਜਾਵੇਗੀ।