ਸੰਗਰੂਰ:ਘੱਗਰ ਦਰਿਆ ਵਿੱਚ ਪਾਣੀ (Ghaggar river water) ਆਉਣ ਕਾਰਨ ਨੇੜੇ ਦੇ ਕਈ ਪਿੰਡਾਂ ਦੇ ਕਿਸਾਨਾਂ (Farmers) ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਂਦਾ ਹੋ ਜਾਦਾ ਹੈ। ਦਰਅਸਲ ਤੇਜ਼ੀ ਨਾਲ ਘੱਗਰ ਦਰਿਆ ਦਾ ਪਾਣੀ ਵੱਧ ਰਿਹਾ ਹੈ। ਪਾਣੀ ਦੇ ਲੈਵਲ ਦੀ ਗੱਲ ਕਰੀਏ ਤਾਂ 741 ਦੇ ਨੇੜੇ ਪਹੁੰਚ ਗਿਆ ਹੈ। ਜਦੋਂ 747 ਹੋ ਜਾਂਦਾ ਹੈ, ਤਾਂ ਘੱਗਰ ਦਾ ਪਾਣੀ (Ghaggar river water) ਖ਼ਤਰਨਾਕ ਰੂਪ ਲੈ ਲੈਂਦਾ ਹੈ। ਘੱਗਰ ਨਦੀ ਦੇ ਪਾਣੀ ਕਾਰਨ ਕਿਨਾਰਿਆਂ ਤੋਂ ਮਿੱਟੀ ਪੁੱਟਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਕਿਸਾਨਾਂ ਵੱਲੋਂ ਦਰੱਖਤਾਂ ਦੀਆਂ ਟਾਹਣੀਆਂ ਤੋੜ ਕੇ ਮਿੱਟੀ ਦੇ ਉਪਰ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਘੱਗਰ ਦਾ ਕੋਈ ਕਿਨਾਰਾ ਨਾ ਟੁੱਟ ਸਕੇ।
ਜੇਕਰ ਅੱਜ ਪੂਰੇ ਦੇਸ਼ ਦੀ ਗੱਲ ਕਰੀਏ, ਤਾਂ ਮੌਸਮ ਨੇ ਆਪਣਾ ਕਹਿਰ ਵਰਸਾਇਆ ਹੈ। ਦਰਅਸਲ ਮੀਂਹ ਕਾਰਨ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨੇ ‘ਤੇ ਪਹੁੰਚ ਗਿਆ ਹੈ। ਜਿਸ ਕਰਕੇ ਲੋਕ ਅਸੁਰੱਖਿਅਤ ਕਰ ਰਹੇ ਹਨ। ਹਿਮਾਚਲ (Himachal) ਵਿੱਚ ਹੋ ਰਹੀ ਬਾਰਸ਼ ਕਾਰਨ ਪੰਜਾਬ ਵਿੱਚ ਰਹਿ ਰਹੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਪਿਛਲੇ 2 ਦਿਨ ਤੋਂ ਘੱਗਰ ਨਦੀ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ।