ਸੰਗਰੂਰ: ਪੰਜਾਬ ਵਿੱਚ ਹਰ ਸਾਲ ਝੋਨੇ ਦਾ ਸੀਜ਼ਨ ਆਉਣ ਤੋਂ ਪਹਿਲਾਂ ਹੀ ਖੇਤਾਂ ਵਿਚ ਲਾਈ ਜਾਂਦੀ ਅੱਗ ਦਾ ਮਸਲਾ ਗੰਭੀਰ ਹੋ ਜਾਂਦਾ ਹੈ ਅਤੇ ਕਿਸਾਨ ਜਿੱਥੇ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉੱਥੇ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸਹਿਯੋਗ ਦੇਣ ਵਾਲੇ ਕਿਸਾਨ ਵੀ ਬਹੁਤ ਹਨ, ਦਿੜ੍ਹਬਾ ਦੇ ਪਿੰਡ ਜਨਾਲ ਵਿੱਚ ਕਿਸਾਨ ਸਤਿਗੁਰ ਸਿੰਘ Farmer Satgur Singh of Dirba village Janal ਪਿਛਲੇ 5 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਬਿਨ੍ਹਾਂ ਅੱਗ ਲਗਾਏ ਹੀ ਫਸਲ ਦੀ ਬਿਜਾਈ ਕਰਦਾ ਹੈ। ਜਿਸ ਨੇ ਅੱਜ ਵੀ ਤਕਰੀਬਨ 55 ਏਕੜ ਜ਼ਮੀਨ ਚੋਂ ਪਰਾਲੀ ਦੀਆ ਗੱਠਾ ਬਣਾਕੇ ਚੁੱਕਵਾਈਆ ਹਨ। not set fire to his fields for the last 5 years
ਇਸ ਮੌਕੇ ਕਿਸਾਨ ਦੇ ਖੇਤ ਵਿੱਚ ਪਹੁੰਚੇ ਦਿੜ੍ਹਬਾ ਦੇ ਐਸ.ਡੀ.ਐਮ ਰਾਜੇਸ਼ ਕੁਮਾਰ ਸ਼ਰਮਾ ਅਤੇ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਦਾਮਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਾਂਹ ਵਾਂਧੂ ਕਿਸਾਨਾਂ ਨੂੰ ਅਸੀਂ ਸਮੇਂ-ਸਮੇਂ ਸਿਰ ਉਤਸ਼ਾਹਿਤ ਕਰਦੇ ਰਹਿੰਦੇ ਹਾਂ ਅਤੇ ਸਨਮਾਨ ਵੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਵੱਲੋਂ ਖੇਤਾਂ ਵਿੱਚ ਬਹੁਤ ਘੱਟ ਅੱਗ ਲਗਾਈ ਜਾ ਰਹੀ ਹੈ। ਇਸ ਦੌਰਾਨ ਦਿੜ੍ਹਬਾ ਦੇ ਐਸ.ਡੀ.ਐਮ ਨੇ ਕਿਸਾਨ ਦੇ ਖੇਤ ਵਿੱਚ ਜਾਕੇ ਪਰਾਲੀ ਦੀਆਂ ਗੱਠਾ ਬਣਾਉਣ ਵਾਲੀ ਮਸ਼ੀਨ ਦਾ ਜਾਇਜ਼ਾ ਲਿਆ ਅਤੇ ਕਿਸਾਨ ਦਾ ਹੌਂਸਲਾ ਵਧਾਇਆ।