ਸੰਗਰੂਰ:ਰੰਗਲੇ ਪੰਜਾਬ ਵਿੱਚ ਵੱਸਦੇ ਬਹੁਤੇ ਪਰਿਵਾਰਾਂ ਨੂੰ ਦੀ ਹਾਲਾਤ ਰੰਗਲੀ ਨਹੀਂ, ਸਗੋਂ ਮਾਲੀ ਹਾਲਾਤ ਲੀਰੋ-ਲੀਰ ਹੋਈ ਪਈ ਹੈ। ਜਿਸ ਕਾਰਨ ਬਹੁਤੇ ਪਰਿਵਾਰ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਕਈ-ਕਈ ਦਿਨ ਭੁੱਖੇ ਸੌਣ ਲਈ ਮਜ਼ਬੂਰ ਹਨ। ਸੰਗਰੂਰ ਦੇ ਪਿੰਡ ਮੌਜੋਵਾਲ (Maujowal village of Sangrur) ਦੀ ਰਹਿਣ ਵਾਲੀ ਸੁਖਜਿੰਦਰ ਕੌਰ ਅੱਜ-ਕੱਲ੍ਹ ਕੁਝ ਅਜਿਹੀ ਹੀ ਹਾਲਾਤਾਂ ਦਾ ਹੀ ਸਾਹਮਣਾ ਕਰ ਰਹੀ ਹੈ। ਸੁਖਜਿੰਦਰ ਕੌਰ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਘਰ ਦਾ ਗੁਜ਼ਾਰਾਂ ਵੀ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ।
ਸੁਖਜਿੰਦਰ ਕੌਰ ਮੁਤਾਬਿਕ ਉਸ ਦੇ ਪਤੀ ਦੀ ਮੌਤ (Husband's death) ਅੱਜ ਤੋਂ 5 ਸਾਲ ਪਹਿਲਾਂ ਹਾਰਟ ਅਟੈਕ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਦੋਂ ਤੋਂ ਹੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਵੀ ਛੱਤ ਡਿੱਗਣ ਵਾਲੀ ਹੈ ਅਤੇ ਮਕਾਨ ਨੂੰ ਥਾਂ-ਥਾਂ ਤੋਂ ਤਰੇੜਾ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੀਂਹ ਪੈਦਾ ਹੈ ਤਾਂ ਉਹ ਰਾਤ ਦੇ ਸਮੇਂ ਬੈਠ ਕੇ ਹੀ ਸਮਾਂ ਕੱਟਦੇ ਹਨ ਅਤੇ ਮਕਾਨ ਦੀ ਛੱਤ ਚੋਣ ਨਾਲ ਉਨ੍ਹਾਂ ਦਾ ਸਾਰਾ ਸਮਾਨ ਵੀ ਭਿੱਜ ਜਾਂਦਾ ਹੈ।
ਸੁਖਜਿੰਦਰ ਕੌਰ ਨੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਜਿਸ ਦੇ ਬਦਲੇ ਵਿੱਚ ਜੋ ਉਸ ਨੂੰ ਪੈਸੇ ਮਿਲਦੇ ਹਨ, ਉਸ ਨਾਲ ਹੀ ਉਸ ਦੇ ਪਰਿਵਾਰ ਦਾ ਗੁਜ਼ਾਰਾਂ ਚੱਲਦਾ ਹੈ, ਉਨ੍ਹਾਂ ਦੱਸਿਆ ਕਿ ਜਦੋਂ ਕੰਮ ਨਹੀਂ ਮਿਲਦਾ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਰੋਟੀ ਤੋਂ ਵੀ ਮੁਹਤਾਜ਼ ਰਹਿਣਾ ਪੈਦਾ ਹੈ ਅਤੇ ਕਈ ਵਾਰ ਉਹ ਭੁੱਖੇ ਰਹੇ ਕਿ ਵੀ ਸਮਾਂ ਕੱਟਦੇ ਹਨ। ਪੀੜਤ ਨੇ ਦੱਸਿਆ ਕਿ ਉਸ ਦੀ ਧੀ ਅਤੇ ਪੁੱਤਰ ਜੋ ਸਕੂਲ ਜਾਦੇ ਹਨ, ਪਰ ਸਮੇਂ ਸਿਰ ਫੀਸ ਨਾ ਭਰਨ ਕਾਰਨ ਉਨ੍ਹਾਂ ਨੂੰ ਮਹੀਨੇ ਵਿੱਚ 15/20 ਦਿਨ ਘਰੇ ਬੈਠਣਾ ਪੈਦਾ ਹੈ।