ਪੰਜਾਬ

punjab

ETV Bharat / state

ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉਤੇ ਕਾਂਗਰਸੀ ਆਗੂ ਨਾਲ ਠੱਗੀ ਦੀ ਕੋਸ਼ਿਸ਼ - ਅਣਪਛਾਤੇ ਵਿਅਕਤੀ ਨੇ ਫੋਨ ਕਰਕੇ

ਨਕਲੀ ਪ੍ਰਸ਼ਾਂਤ ਕਿਸ਼ੋਰ ਬਣਕੇ ਇੱਕ ਵਿਅਕਤੀ ਵਾਰ- ਵਾਰ ਦਮਨ ਬਾਜਵਾ ਨੂੰ ਫੋਨ ਕਰ ਰਿਹਾ ਸੀ ਤੇ ਸਰਵੇ ਕਰਾਉਣ ਦੇ ਨਾਂ ’ਤੇ ਪੈਸੇ ਠੱਗਣ ਦੀ ਫ਼ਿਰਾਕ ਵਿਚ ਸੀ। ਕਾਂਗਰਸੀ ਆਗੂ ਦਮਨ ਬਾਜਵਾ ਦਾ ਕਹਿਣਾ ਹੈ ਕਿ ਹਲਕੇ ਅੰਦਰ ਉਨ੍ਹਾਂ ਵੱਲੋਂ ਗ੍ਰਾਉਂਡ ਲੇਵਲ ਦੇ ਜਾ ਕੇ ਕੰਮ ਕੀਤਾ ਗਿਆ ਹੈ।

ਪ੍ਰਸ਼ਾਂਤ ਕਿਸ਼ੋਰ ਬਣ ਹਲਕਾ ਇੰਚਾਰਜ ਦਮਨ ਬਾਜਵਾ ਨੂੰ ਠੱਗਣ ਦੀ ਕੋਸ਼ਿਸ਼
ਪ੍ਰਸ਼ਾਂਤ ਕਿਸ਼ੋਰ ਬਣ ਹਲਕਾ ਇੰਚਾਰਜ ਦਮਨ ਬਾਜਵਾ ਨੂੰ ਠੱਗਣ ਦੀ ਕੋਸ਼ਿਸ਼

By

Published : May 5, 2021, 1:15 PM IST

Updated : May 5, 2021, 5:51 PM IST

ਸੁਨਾਮ: ਹਲਕਾ ਸੁਨਾਮ ਤੋਂ ਕਾਂਗਰਸੀ ਹਲਕਾ ਇੰਚਾਰਜ ਦਮਨ ਬਾਜਵਾ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਉਨ੍ਹਾਂ ਤੋਂ ਸੱਤ ਲੱਖ ਰੁਪਏ ਠੱਗਣ ਦੀ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਨਕਲੀ ਪ੍ਰਸ਼ਾਂਤ ਕਿਸ਼ੋਰ ਬਣਕੇ ਇੱਕ ਵਿਅਕਤੀ ਵਾਰ-ਵਾਰ ਦਮਨ ਬਾਜਵਾ ਨੂੰ ਫੋਨ ਕਰ ਰਿਹਾ ਸੀ ਤੇ ਸਰਵੇ ਕਰਾਉਣ ਦੇ ਨਾਂ ’ਤੇ ਪੈਸੇ ਠੱਗਣ ਦੀ ਫਿਰਕ ਵਿੱਚ ਸੀ। ਸ਼ੱਕ ਪੈਣ ’ਤੇ ਦਮਨ ਬਾਜਵਾ ਨੇ ਇਸਦੀ ਸ਼ਿਕਾਇਤ ਉਨ੍ਹਾਂ ਨੇ ਹਾਈਕਮਾਨ ਨੂੰ ਕੀਤੀ।

ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉਤੇ ਕਾਂਗਰਸੀ ਆਗੂ ਨਾਲ ਠੱਗੀ ਦੀ ਕੋਸ਼ਿਸ਼

ਇਸ ਮੌਕੇ ਹਲਕਾ ਇੰਚਾਰਜ ਸੁਨਾਮ ਦਮਨ ਬਾਜਵਾ ਨੇ ਦੱਸਿਆ ਕਿ ਵਾਰ-ਵਾਰ ਉਨ੍ਹਾਂ ਨੂੰ ਫੋਨ ਆਇਆ ਸੀ ਤਿੰਨ ਟਿਕਟ ਹਲਕੇ ਚੋਂ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਤੋਂ ਸੱਤ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਜਿਸ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹਲਕੇ ਅੰਦਰ ਉਨ੍ਹਾਂ ਵੱਲੋਂ ਗ੍ਰਾਉਂਡ ਲੇਵਲ ਦੇ ਜਾ ਕੇ ਕੰਮ ਕੀਤਾ ਗਿਆ ਹੈ। ਇਸ ਕਰਕੇ ਟਿਕਟ ਉਨ੍ਹਾਂ ਨੂੰ ਹੀ ਮਿਲਣੀ ਅਤੇ ਕਾਂਗਰਸ ਕਦੇ ਵੀ ਪੈਸੇ ਦੇ ਕੇ ਟਿਕਟ ਨਹੀਂ ਦਿੰਦੀ ਤੇ ਪ੍ਰਸ਼ਾਂਤ ਕਿਸ਼ੋਰ ਵਰਗੇ ਵਿਅਕਤੀ ਅਜਿਹੇ ਨਹੀਂ ਕਰ ਸਕਦੇ। ਫਿਲਹਾਲ ਦਮਨ ਨੇ ਪੁਲਿਸ ਤੋਂ ਜਲਦ ਤੋਂ ਜਲਦ ਕਾਰਵਾਈ ਕਰਨ ਅਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਸ੍ਰੀ ਅਨੰਦਪੁਰ ਸਾਹਿਬ ਵਿਚ ਵੀ ਖ਼ਤਮ ਹੋਈ ਕੋਰੋਨਾ ਵੈਕਸੀਨ

Last Updated : May 5, 2021, 5:51 PM IST

ABOUT THE AUTHOR

...view details