ਸੰਗਰੂਰ : ਹਲਕੇ ਵਿੱਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੇ ਲਈ EVM ਮਸ਼ੀਨਾਂ ਸੰਗਰੂਰ ਦੇ ਬਡਬਰ ਦੇ ਇੱਕ ਕਾਲਜ ਵਿੱਚ ਰੱਖੀਆਂ ਹੋਈਆਂ ਹਨ ਜਿਸ ਲਈ ਭਾਰੀ ਸੁਰੱਖਿਆ ਤੈਨਾਤ ਕੀਤੀ ਹੋਈ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਣੀ ਹੈ।
ਗੁਰਮੀਤ ਸਿੰਘ ਐੱਸਪੀ ਨੇ ਕਿਹਾ ਚੋਣ ਅਬਜ਼ਰਵਰ ਦੇ ਹੁਕਮਾਂ ਮੁਤਾਬਕ ਸੰਗਰੂਰ ਹਲਕੇ ਦੇ ਈਵੀਐੱਮ ਮਸ਼ੀਨਾਂ ਦੇ ਸਟੋਰੇਜ਼ ਸੈਂਟਰਾਂ 'ਤੇ 3 ਟਾਇਰ ਸੁਰੱਖਿਆ ਲਾਈ ਗਈ ਹੈ, ਜਿਸ ਵਿੱਚ ਪਹਿਲੀ ਸੁਰੱਖਿਆ ਫ਼ੋਰਸ ਵਿੱਚ ਪੈਰਾ ਮਿਲਟਰੀ ਫ਼ੋਰਸ ਤੈਨਾਤ ਕੀਤੀ ਗਈ ਹੈ। ਜਿਸ ਨੇ ਕਿ ਸੈਂਟਰ ਨੂੰ ਬਾਹਰਲੇ ਪਾਸਿਓਂ ਕਵਰ ਕੀਤਾ ਹੋਇਆ ਹੈ। ਦੂਸਰੀ ਅੰਦਰ ਵਾਲੇ ਮੇਨ ਗੇਟ ਅਤੇ ਤੀਸਰੀ ਈਵੀਐੱਮ ਮਸ਼ੀਨ ਦੇ ਕਮਰਿਆਂ ਕੋਲ ਤਾਇਨਾਤ ਹੈ।