ਮਲੇਰਕੋਟਲਾ: ਮਿੰਨੀ ਬੱਸ ਅਪਰੇਟਰਾਂ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਵਾਲੇ ਦਿਨ ਵੀ ਬੱਸਾਂ ਵਿੱਚ ਸਵਾਰੀਆਂ ਦੀ ਆਮਦ ਨਹੀਂ ਹੋ ਰਹੀ। ਉਨ੍ਹਾਂ ਨੂੰ ਹਰ ਰੋਜ਼ 2 ਹਜ਼ਾਰ ਤੋਂ ਜ਼ਿਆਦਾ ਦਾ ਘਾਟਾ ਹੋ ਰਿਹਾ ਹੈ ਜੇ ਇਸ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਉਹ ਬੱਸਾਂ ਬੰਦ ਕਰਨ ਨੂੰ ਮਜਬੂਰ ਹੋ ਜਾਣਗੇ।
ਸੂਬੇ ਵਿੱਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਇਸ ਦੀ ਲਪੇਟ ਵਿੱਚ ਆਮ ਲੋਕ, ਅਫ਼ਸਰਸ਼ਾਹੀ ਤੋਂ ਇਲਾਵਾ ਮੰਤਰੀ ਵੀ ਆ ਚੁੱਕੇ ਹਨ। ਕੋਰੋਨਾ ਕਾਰਨ ਤਿਉਹਾਰ ਤਾਂ ਫਿੱਕੇ ਹੋ ਚੁੱਕੇ ਹਨ। ਹੁਣ ਬੱਸਾਂ ਵਾਲਿਆਂ ਨੂੰ ਵੀ ਸਵਾਰੀਆਂ ਨਾ ਹੋਣ ਕਾਰਨ ਇਸ ਦੀ ਮਾਰ ਝੱਲਣੀ ਪੈ ਰਹੀ ਹੈ।