ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ, ਹਸਪਤਾਲ ਸਾਹਮਣਿਓ ਕੂੜਾ ਕਰਵਾਇਆ ਸਾਫ਼ - ETV Bharat

ਈਟੀਵੀ ਭਾਰਤ ਦੀ ਖ਼ਬਰ ਦੇ ਅਸਰ ਨਾਲ ਸਿਵਲ ਹਸਪਤਾਲ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ ਨੂੰ ਪ੍ਰਸ਼ਾਸਨ ਨੇ ਸਾਫ਼ ਕਰਵਾਇਆ।

ਈਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ

By

Published : Jul 9, 2019, 5:54 PM IST

ਮਲੇਰਕੋਟਲਾ : ਸਰਕਾਰੀ ਹਸਪਤਾਲ ਦੇ ਸਾਹਮਣੇ ਪਏ ਕੂੜੇ ਦੇ ਢੇਰ ਨੂੰ ਸਾਫ਼ ਕਰਵਾਇਆ ਗਿਆ। ਇਸ ਕੂੜੇ ਵਿੱਚ ਜ਼ਿਆਦਾਤਰ ਹਸਪਤਾਲ ਦਾ ਮੈਡੀਕਲ ਬਾਇਓ ਵੇਸਟ ਹੀ ਸੁੱਟਿਆ ਹੋਇਆ ਸੀ, ਜਿਸ ਵਿੱਚ ਵਰਤੋਂ ਕੀਤੀਆਂ ਸਰਿੰਜਾਂ, ਦਵਾਈਆਂ ਦੇ ਖ਼ਾਲੀ ਪੱਤੇ ਅਤੇ ਪੱਟੀਆਂ ਵਗੈਰਾ ਸ਼ਾਮਲ ਸਨ।

ਈਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ

ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਇਸ ਕੂੜੇ ਵਿੱਚ ਵਰਤੀਆਂ ਗਈਆਂ ਸਰਿੰਜਾਂ ਨੂੰ ਨੌਜਵਾਨ ਨਸ਼ਾ ਕਰਨ ਲਈ ਵਰਤਦੇ ਸਨ, ਜਿਸ ਕਰ ਕੇ ਉਨ੍ਹਾਂ ਨੂੰ ਕਿਸੇ ਭੈੜੀ ਬਿਮਾਰੀ ਦੇ ਸ਼ਿਕਾਰ ਹੋਣ ਦਾ ਡਰ ਸੀ।

ਇਹ ਵੀ ਪੜ੍ਹੋ : ਸਿੱਧੂ ਬਣ ਗਏ ਸਰਕਾਰੀ ਖ਼ਜ਼ਾਨੇ 'ਤੇ ਬੋਝ!!

ਤੁਹਾਨੂੰ ਦੱਸ ਦਈਏ ਕਿ ਕੱਲ ਈਟੀਵੀ ਭਾਰਤ ਨੇ ਇਸ ਨੂੰ ਖ਼ਬਰ ਰਾਹੀਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਸੀ ਤੇ ਅੱਜ ਉਸਦਾ ਅਸਰ ਦੇਖਣ ਨੂੰ ਮਿਲਿਆ ਅਤੇ ਹੁਣ ਕੂੜੇ ਦੇ ਢੇਰ ਸਫਾਈ ਕਰਵਾ ਦਿੱਤੀ।

ਇਸ ਮੌਕੇ ਹਾਜ਼ਰ ਨਗਰ ਕੌਂਸਲ ਦੇ ਕਰਮਚਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਰਕਾਰੀ ਹਸਪਤਾਲ ਦੇ SMO ਕਰਮਜੀਤ ਸਿੰਘ ਵਲੋਂ ਹੁਕਮ ਜਾਰੀ ਹੋਏ ਸਨ ਜਿਸ ਤੋਂ ਬਾਅਦ ਇਹ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਤੋਂ ਇਸ ਦੀ ਸਫ਼ਾਈ ਰੋਜ਼ਾਨਾ ਕੀਤੀ ਜਾਵੇਗੀ।

ABOUT THE AUTHOR

...view details