ਪੰਜਾਬ

punjab

ETV Bharat / state

ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਜਾਰੀ

ਈਟੀਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਜਾਰੀ ਹੈ। ਇਹ ਧਰਨਾ ਪਿਛਲੇ 16 ਦਿਨਾਂ ਤੋਂ ਮੋਹਾਲੀ ਵਿਖੇ ਵੀ ਚੱਲ ਰਿਹਾ ਹੈ। ਸਿੱਖਿਆ ਮੰਤਰੀ ਵੱਲੋਂ 10 ਸਤੰਬਰ ਤੱਕ ਹਲ ਕੱਢਣ ਦਾ ਸਮਾਂ ਦਿੱਤਾ ਗਿਆ।

ਫ਼ੋਟੋ

By

Published : Sep 8, 2019, 10:12 AM IST

ਸੰਗਰੂਰ: ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਈਟੀਟੀ ਦੇ ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਸੰਗਰੂਰ ਵਿਖੇ ਚਾਰ ਦਿਨ ਹੋ ਗਏ ਹਨ ਜਦ ਕਿ ਮੋਹਾਲੀ ਵਿਖੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ 16 ਦਿਨਾਂ ਹੋ ਗਏ ਹਨ। ਪ੍ਰਦਰਸ਼ਨਕਾਰੀ ਧਰਨੇ ਦੌਰਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਜਿਨ੍ਹਾਂ ਵਿੱਚੋਂ ਇੱਕ ਦਿਵਯਾਂਗ ਮਹਿਲਾ ਬਿਮਾਰ ਹੋ ਗਈ ਹੈ। ਬਿਮਾਰ ਹੋਈ ਮਹਿਲਾ ਨਾਲ ਵੀ ਪ੍ਰਸ਼ਾਸਨ ਵੱਲੋਂ ਇਲਾਜ਼ ਕਰਨ ਵਿੱਚ ਢਿੱਲ ਦੇਖਣ ਨੂੰ ਮਿਲੀ ਰਹੀ ਹੈ।

ਇਸ ਮਾਮਲੇ 'ਤੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਤੇ ਪ੍ਰਸ਼ਾਸਨ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੇ ਇੰਤਜ਼ਾਮ ਉਨ੍ਹਾਂ ਦੇ ਲਈ ਨਹੀਂ ਕੀਤਾ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗਾਂ ਇਹ ਹਨ ਕਿ ਅਜ਼ਾਦੀ ਘੁਲਾਟੀਏ ਦੇ ਪਰਿਵਾਰਕ ਮੈਂਬਰਾਂ ਤੇ ਬਾਰ੍ਹਵੀਂ ਪਾਸ ਈਟੀਟੀ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਚਾਹਿਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਈਟੀਟੀ ਅਧਿਆਪਕਾਂ ਲਈ ਬੀ.ਏ ਕਰਨਾ ਲਾਜ਼ਮੀ ਕਰਨ ਦੇ ਕਾਨੂੰਨ ਨੂੰ ਸਰਕਾਰ ਵੱਲੋਂ ਖ਼ਤਮ ਕਰ ਦੇਣਾ ਚਾਹਿਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਵੇਗਾ। ਉਹ ਟੈਂਕੀ ਤੋਂ ਨਹੀਂ ਉਤਰਨਗੇ ਤੇ ਧਰਨਾ ਵੀ ਲਗਾਤਾਰ ਜਾਰੀ ਰਖਣਗੇ।

ਵੀਡੀਓ

ਇਹ ਵੀ ਪੜ੍ਹੋ: ਹੁਣ ਭਾਰਤ ਤੋਂ ਪਾਕਿਸਤਾਨ ਜਾਵੇਗਾ ਨਗਰ ਕੀਰਤਨ

10 ਸਤੰਬਰ ਤੱਕ ਦਾ ਦਿੱਤਾ ਗਿਆ ਸਮਾਂ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਇਸ ਮਾਮਲੇ 'ਤੇ ਗੰਭੀਰਤਾ ਨਾਲ ਬੋਲਦੇ ਹੋਏ ਕਿਹਾ ਕਿ ਈਟੀਟੀ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ 10 ਸਤੰਬਰ ਦੇ ਦਿੱਤੀ ਗਿਆ ਹੈ। ਧਰਨਾ ਨਾਲ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲੇਗਾ। 'ਅਸੀਂ ਹਰ ਤਰੀਕੇ ਦੀ ਮੁਸ਼ਕਿਲਾਂ ਨੂੰ ਸੁਣ ਲਿਆ ਹੈ ਤੇ 10 ਸਤੰਬਰ ਨੂੰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ'।
ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਦੀ ਮੁਸ਼ਕਿਲਾਂ ਦਾ ਹੱਲ ਕੱਢਿਆ ਜਾਂਦਾ ਹੈ ਜਾਂ ਹਰ ਵਾਰ ਵਾਂਗ ਇਸ ਵਾਰ ਵੀ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ।

ABOUT THE AUTHOR

...view details