ਮਲੇਰਕੋਟਲਾ: ਸਥਾਨਕ ਜਰਗ ਚੌਕ ਵਿਚ ਰੋਜ਼ਾਨਾ ਲੱਗਣ ਵਾਲੇ ਭਾਰੀ ਜਾਮ ਅਤੇ ਪੁੱਲ ਦੀ ਉਸਾਰੀ ਕਰ ਰਹੀ ਕੰਪਨੀ ਵੱਲੋਂ ਬਹੁਤ ਧੀਮੀ ਰਫਤਾਰ ਨਾਲ ਕੀਤੇ ਜਾ ਰਹੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖ਼ੁਦ ਮੌਕੇ 'ਤੇ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ।
ਮਲੇਰਕੋਟਲਾ ਸ਼ਹਿਰ ਦੀਆਂ ਕਈ ਥਾਵਾਂ 'ਤੇ ਆਉਣ ਜਾਣ ਵਾਲੇ ਵਹੀਕਲਾਂ ਕਰਕੇ ਜਾਮ ਲੱਗ ਜਾਂਦੇ ਹਨ, ਜਿਸ ਕਾਰਨ ਕਈ ਵਾਰ ਹਾਦਸੇ ਅਤੇ ਲੜਾਈਆਂ ਹੋ ਜਾਦੀਆਂ ਹਨ, ਇਸ ਨੂੰ ਦੇਖਦੇ ਹੋਏ ਵਿਕਰਮਜੀਤ ਸਿੰਘ ਪਾਂਥੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਰਗ ਚੌਂਕ 'ਚ ਕਈ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਅਤੇ ਚਿਤਾਵਨੀ ਦਿੱਤੀ ਕੇ ਅੱਗੇ ਤੋਂ ਜੋ ਵੀ ਨਜਾਇਜ਼ ਕਬਜ਼ਾ ਕਰੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।