ਸੰਗਰੂਰ: ਸੂਬਾ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇ ਵੱਡੇ-ਵੱਡੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖਦੇ ਹੋਏ ਧੂਰੀ ਦੇ ਸਰਕਾਰੀ ਕਾਲਜ ਬੇਨੜਾ ਵਿਖੇ 1 ਰੋਜ਼ਗਾਰ ਮੇਲਾ ਲੱਗਾਇਆ ਗਿਆ ਹੈ। ਜਿਸ ਵਿੱਚ ਕਈ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਨੌਕਰੀ ਦੇ ਫਾਰਮ ਵੀ ਭਰੇ। ਕੋਰੋਨਾ ਦੇ ਚਲਦੇ ਇਸ ਮੇਲੇ ਵਿੱਚ ਬਹੁਤ ਥੋੜੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਪਹੁੰਚੇ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਰੋਜ਼ਗਾਰ ਮੇਲੇ ਨੂੰ 1 ਸਰਕਾਰ ਦੁਆਰਾ ਕੀਤੇ ਜਾਨ ਵਾਲਾ ਸੋਸ਼ਣ ਦੱਸਿਆ।
ਰੋਜ਼ਗਾਰ ਮੇਲੇ ਨਾਖ਼ੁਸ਼ ਨੌਜਵਾਨ, ਪੱਕੀ ਨੌਕਰੀ ਦੀ ਕਰ ਰਹੇ ਮੰਗ - ਸਰਕਾਰੀ ਕਾਲਜ ਬੇਨੜਾ ਵਿਖੇ 1 ਰੋਜ਼ਗਾਰ ਮੇਲਾ ਲੱਗਾਇਆ
ਧੂਰੀ ਦੇ ਸਰਕਾਰੀ ਕਾਲਜ ਬੇਨੜਾ ਵਿਖੇ 1 ਰੋਜ਼ਗਾਰ ਮੇਲਾ ਲੱਗਾਇਆ ਗਿਆ ਹੈ। ਕੋਰੋਨਾ ਦੇ ਚਲਦੇ ਇਸ ਮੇਲੇ ਵਿੱਚ ਬਹੁਤ ਥੋੜੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਸਰਕਾਰ ਕੋਲੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਤਰਾਂ ਦੇ ਮੇਲਿਆਂ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਅਸੀਂ ਆਪਣਾ ਭਵਿੱਖ ਸੁਧਾਰ ਸਕਦੇ ਹਾਂ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਥੇ ਮਿਲਣ ਵਾਲੀ ਨੌਕਰੀ 2000 ਜਾ 3000 ਤੱਕ ਦੀ ਹੋਵੇਗੀ, ਜਿਸ ਨਾਲ ਘਰ ਦਾ ਖ਼ਰਚਾ ਹੀ ਨਹੀਂ ਚਲਦਾ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਨੌਕਰੀ ਤਾਂ ਕਿ ਦੇਣੀ ਫੀਸਾਂ ਵਿੱਚ ਬਹੁਤ ਵੱਧਾ ਕਰ ਦਿੱਤਾ ਹੈ, ਜਿਸ ਨਾਲ ਸਾਨੂੰ ਆਪਣਾ ਭਵਿੱਖ ਧੁੰਧਲਾ ਨਜ਼ਰ ਆਉਣ ਲੱਗ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਮਾਤਾ-ਪਿਤਾ ਨੇ ਸਾਨੂੰ ਇੰਨੇ ਪੈਸੇ ਖ਼ਰਚ ਕੇ ਇਥੇ ਪੜਾਇਆ ਹੈ, ਥੋੜੇ ਪੈਸਿਆਂ ਦੀ ਨੌਕਰੀ ਕਰਨ ਲਈ ਨਹੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਨੌਕਰੀ ਨਹੀਂ ਚਾਹੀਦੀ ਸਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।