ਸੰਗਰੂਰ: ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਮੰਤਰੀਆਂ ਵੱਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਇਸ ਦੌਰਾਨ ਜੇਕਰ ਕੋਈ ਅਫਸਰ ਗੈਰ-ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸ ਲੜੀ ਦੇ ਤਹਿਤ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੰਗਰੂਰ ਬਿਜਲੀ ਬੋਰਡ ਦੇ ਦਫਤਰ ਦੀ ਚੈਕਿੰਗ ਕੀਤੀ ਗਈ ।ਚੈਕਿੰਗ ਕਰਨ ਤੋਂ ਬਾਅਦ ਹਰਭਜਨ ਸਿੰਘ ਈਟੀਓ ਮੰਤਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਵੱਲੋਂ ਅਚਨਚੇਤ ਦਫਤਰ ਦੀ ਚੈਕਿੰਗ ਕੀਤੀ ਗਈ ਹੈ। ਇਸ ਵਿੱਚ ਕੋਈ ਵੀ ਗੈਰ ਹਾਜ਼ਰ ਨਹੀਂ ਪਾਇਆ ਗਿਆ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੰਗਰੂਰ ਬਿਜਲੀ ਬੋਰਡ ਦੇ ਦਫ਼ਤਰ ਦੀ ਚੈਕਿੰਗ ਕੀਤੀ ਗਈ । ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਵੀ ਕੀਤੇ ਗਏ।
ਗਰਿੱਡ ਦਾ ਉਦਘਾਟਨ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਸੰਗਰੂਰ ਦੇ ਹਲਕਾ ਸੁਨਾਮ ਵਿੱਚ ਦੋ 66 ਕੇ ਵੀ ਗਰਿੱਡ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ।ਜਿਸ ਦੇ ਚਲਦੇ ਉਨ੍ਹਾਂ ਵੱਲੋਂ ਸੰਗਰੂਰ ਬਿਜਲੀ ਬੋਰਡ ਦੀ ਚੈਕਿੰਗ ਕੀਤੀ ਗਈ ਹੈ ਬੇਸ਼ੱਕ ਸੰਗਰੂਰ ਬਿਜਲੀ ਬੋਰਡ ਵਿੱਚ ਕੋਈ ਵੀ ਗੈਰ ਹਾਜ਼ਰ ਨਹੀਂ ਪਾਇਆ ਗਿਆ, ਪਰ ਮੰਤਰੀਆਂ ਵੱਲੋਂ ਜਿਸ ਤਰ੍ਹਾਂ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਇਸ ਨਾਲ ਕਿਤੇ ਨਾ ਕਿਤੇ ਅਫਸਰਾਂ ਉਤੇ ਦੱਬਦਬਾ ਉਹ ਬਣਿਆ ਰਹਿੰਦਾ ਹੈ ,ਕਿ ਕਿਸੇ ਸਮੇਂ ਵੀ ਕੋਈ ਵੀ ਮੰਤਰੀ ਆ ਕੇ ਦਫਤਰ ਦੀ ਚੈਕਿੰਗ ਕਰ ਸਕਦਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਸੀ। ਜਿਸ ਤੋਂ ਬਾਅਦ ਮੰਤਰੀਆਂ ਵੱਲੋਂ ਵੀ ਲਗਾਤਾਰ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਆਏ ਦਿਨ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਕਿਸੇ ਨਾ ਕਿਸੇ ਦਫਤਰ ਦੀ ਚੈਕਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਜਿਸ ਤੋਂ ਬਾਅਦ ਲੋਕ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੰਮ ਸਮੇਂ ਸਿਰ ਹੋ ਰਹੇ ਹਨ।
- ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਬਣਿਆ ਲੋਕਾਂ ਦੀ ਪਹਿਲੀ ਪਸੰਦ, ਖਿਡਾਉਣਾ ਟਰੈਕਟਰ 5911 ਦੀ ਵਧੀ ਮੰਗ
- Wrestlers Protest: ਸਾਬਕਾ ਆਈਪੀਐਸ ਦੇ ਗੋਲ਼ੀ ਮਾਰਨ ਵਾਲੇ ਬਿਆਨ ’ਤੇ ਬਜਰੰਗ ਪੂਨੀਆ ਦਾ ਠੋਕਵਾਂ ਜਵਾਬ
- ਮੁਕਤਸਰ ਦੀ ਨਾਮਿਆ ਮਿੱਢਾ ਨੇ ਜਿੱਤਿਆ ਮਿਸ ਬਿਊਟੀਫੁੱਲ ਸਮਾਈਲ ਦਾ ਖਿਤਾਬ, ਜਾਣੋ ਕਿਵੇਂ ਕੀਤਾ ਸੁਪਨਾ ਪੂਰਾ
ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ: ਇਸ ਚੈਕਿੰਗ ਦੌਰਾਨ ਹੀ ਮੰਤਰੀ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਦੌਰਾਨ ਵੱਲੋਂ ਸ਼ਿਕਾਇਤ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਤੁਰੰਤ ਹੱਲ ਦਾ ਭਰੋਸਾ ਵੀ ਦਿੱਤਾ ਗਿਆ।