ਪੰਜਾਬ

punjab

ETV Bharat / state

ਕੋਰੋਨਾ ਦੀ ਭੇਟ ਚੜ੍ਹਿਆ ਬਕਰੀਦ ਦਾ ਤਿਓਹਾਰ, ਗਾਹਕ ਨਾ ਬਰਾਬਰ

ਕੋਰੋਨਾ ਵਾਇਰਸ ਕਰਕੇ ਮਲੇਰਕੋਟਲਾ ਵਿਖੇ ਬਕਰੀਦ ਦੇ ਤਿਓਹਾਰ ਅਤੇ ਰੱਖੜੀ ਨੂੰ ਦੇਖਦਿਆਂ ਬਾਜ਼ਾਰਾਂ ਵਿੱਚ ਸੁੰਨਸਾਨ ਪਸਰੀ ਹੋਈ ਹੈ, ਜਦਕਿ ਪਹਿਲਾਂ ਇਨ੍ਹਾਂ ਤਿਓਹਾਰਾਂ ਮੌਕੇ ਦੁਕਾਨਾਂ 'ਤੇ ਪੈਰ ਰੱਖਣ ਦੀ ਵੀ ਥਾਂ ਨਹੀਂ ਹੁੰਦੀ ਸੀ।

By

Published : Jul 31, 2020, 9:07 PM IST

ਕੋਰੋਨਾ ਦੇ ਭੇਟ ਚੜ੍ਹਿਆ ਬਕਰੀਦ ਦਾ ਤਿਓਹਾਰ, ਗਾਹਕ ਨਾ ਬਰਾਬਰ
ਕੋਰੋਨਾ ਦੇ ਭੇਟ ਚੜ੍ਹਿਆ ਬਕਰੀਦ ਦਾ ਤਿਓਹਾਰ, ਗਾਹਕ ਨਾ ਬਰਾਬਰ

ਮਲੇਰਕੋਟਲਾ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਹਰ ਇੱਕ ਵਿਅਕਤੀ ਨੂੰ ਆਰਥਿਕ ਤੌਰ 'ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਾਟਾ ਜ਼ਰੂਰ ਝੱਲਣਾ ਪੈ ਰਿਹਾ ਹੈ। ਉਥੇ ਹੀ ਜੇਕਰ ਗੱਲ ਕਰੀਏ ਤਿਓਹਾਰਾਂ ਦੀ ਤਾਂ ਤਿਓਹਾਰ ਵੀ ਇਸ ਕੋਰੋਨਾ ਮਹਾਂਮਾਰੀ ਦੀ ਭੇਟ ਚੜ੍ਹਦੇ ਨਜ਼ਰ ਆ ਰਹੇ ਹਨ।

ਕੋਰੋਨਾ ਦੇ ਭੇਟ ਚੜ੍ਹਿਆ ਬਕਰੀਦ ਦਾ ਤਿਓਹਾਰ, ਗਾਹਕ ਨਾ ਬਰਾਬਰ

ਭਾਵੇਂ ਰੱਖੜੀ ਦਾ ਤਿਆਰ ਹੋਵੇ ਜਾਂ ਫ਼ਿਰ ਮੁਸਲਿਮ ਭਾਈਚਾਰੇ ਦਾ ਈਦ-ਉਲ-ਅਜ਼ਹਾ ਯਾਨਿ ਕਿ ਬੱਕਰਾ-ਈਦ ਦਾ ਤਿਓਹਾਰ ਹੋਵੇ, ਇਨ੍ਹਾਂ ਤਿਓਹਾਰਾਂ ਮੌਕੇ ਬਾਜ਼ਾਰਾਂ ਵਿੱਚ ਬਹੁਤ ਰੌਣਕ ਹੋਇਆ ਕਰਦਾ ਸੀ ਪਰ ਕੋਰੋਨਾ ਵਾਇਰਸ ਕਰਕੇ ਬਜ਼ਾਰਾਂ ਦੇ ਵਿੱਚ ਚਹਿਲ-ਪਹਿਲ ਖ਼ਤਮ ਹੋ ਗਈ ਹੈ ਤੇ ਗਾਹਕ ਵੀ ਇੱਕਾ-ਦੁੱਕਾ ਹੀ ਦੇਖਣ ਨੂੰ ਮਿਲ ਰਹੇ ਹਨ।

ਕੋਰੋਨਾ ਕਰਕੇ ਖ਼ਾਲੀ ਪਏ ਬਾਜ਼ਾਰਾਂ ਸਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਗਾਹਕ ਨਾ ਦੇ ਬਰਾਬਰ ਹੀ ਹਨ। ਉਨ੍ਹਾਂ ਨੂੰ ਲੇਬਰ ਦਾ ਖ਼ਰਚ ਵੀ ਪੂਰਾ ਨਹੀਂ ਹੋ ਰਿਹਾ ਕਿਉਂਕਿ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਹਨ।

ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਕਰਫ਼ਿਊ ਵਿੱਚ ਥੋੜ੍ਹੀ ਢਿੱਲ ਹੋਰ ਦੇ ਦੇਵੇ ਤਾਂ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ।

ਉਥੇ ਹੀ ਖ਼ਰੀਦਦਾਰੀ ਕਰਨ ਆਏ ਗਾਹਕਾਂ ਨੇ ਦੱਸਿਆ ਕਿ ਉਹ ਅੱਜ ਘਰੋਂ ਬਾਹਰ ਤਾਂ ਨਿਕਲੇ ਹਨ, ਕਿਉਂਕਿ ਬੱਚਿਆਂ ਦਾ ਕੁੱਝ ਸਮਾਨ ਲੈਣਾ ਸੀ।

ABOUT THE AUTHOR

...view details