ਪੰਜਾਬ

punjab

ETV Bharat / state

ਖੁੰਖਾਰੂ ਕੁੱਤਿਆਂ ਨੇ ਜਾਨਵਰਾਂ ਨੂੰ ਬਣਾਇਆ ਸ਼ਿਕਾਰ, ਨੋਚ-ਨੋਚ ਕੇ ਖਾਧੇ ਕੱਟੜੂ, ਦੇਖੋ ਸੀਸੀਟੀਵੀ... - ਖੁੰਖਾਰੂ ਕੁੱਤਿਆਂ ਨੇ ਕਹਿਰ ਮਚਾਇਆ

ਸੰਗਰੂਰ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਪਸ਼ੂਆਂ ਦੀ ਡੈਅਰੀ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ 6 ਕੱਟੜੂਆਂ ਨੂੰ ਨੋਚ ਨੋਚ ਖਾ ਲਿਆ ਜਿਹਨਾਂ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਖੁੰਖਾਰੂ ਕੁੱਤਿਆਂ ਨੇ ਜਾਨਵਰਾਂ ਨੂੰ ਬਣਾਇਆ ਸ਼ਿਕਾਰ
ਖੁੰਖਾਰੂ ਕੁੱਤਿਆਂ ਨੇ ਜਾਨਵਰਾਂ ਨੂੰ ਬਣਾਇਆ ਸ਼ਿਕਾਰ

By

Published : Jul 29, 2022, 8:16 AM IST

ਸੰਗਰੂਰ: ਜ਼ਿਲ੍ਹੇ ਵਿੱਚ ਖੁੰਖਾਰੂ ਕੁੱਤਿਆਂ ਨੇ ਕਹਿਰ ਮਚਾਇਆ ਹੋਇਆ ਹੈ। ਇਹ ਕੁੱਤੇ ਆਏ ਦਿਨੀਂ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹਨਾਂ ਕੁੱਤਿਆਂ ਨੇ ਇੱਕ ਡੇਅਰੀ ਫਾਰਮ ’ਤੇ ਹਮਲਾ ਕੀਤੇ ਤੇ 6 ਕੱਟੜੂ ਅਤੇ ਇੱਕ ਝੋਟੀ ਨੂੰ ਜਖਮੀ ਕਰ ਦਿੱਤਾ। ਉਹਨਾਂ ਵਿਚੋਂ 6 ਜਾਨਵਰਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜੋ:ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ

ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁੱਤੇ ਕਿਸ ਤਰ੍ਹਾਂ ਜਾਨਵਰਾਂ ਨੂੰ ਨੋਚ-ਨੋਚ ਖਾ ਰਹੇ ਹਨ। ਇਹ ਕੁੱਤੇ ਆਏ ਦਿਨ ਛੋਟੇ ਬੱਚਿਆਂ, ਪਸ਼ੂਆਂ ਆਦਿ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਪ੍ਰਸ਼ਾਸਨ ਇਸ ਗੱਲ ਤੋਂ ਬੇਫ਼ਿਕਰ ਜਾਪ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਅਵਾਰਾ ਕੁੱਟ ਪਹਿਲਾਂ ਰਾਤ ਨੂੰ ਡੇਅਰੀ ਫਾਰਮ ’ਤੇ ਬੰਨ੍ਹੇ ਪਸ਼ੂਆਂ ’ਤੇ ਹਮਲਾ ਕਰਦੇ ਹਨ, ਉਸ ਤੋਂ ਬਾਅਦ ਇਹ ਤੜਕੇ 3 ਵਜੇ ਦੁਬਾਰਾ ਫੇਰ ਪਸ਼ੂਆਂ ’ਤੇ ਹਮਲਾ ਕਰ ਦਿੰਦੇ ਹਨ ਤੇ 6 ਜਾਨਵਰਾਂ ਨੂੰ ਨੋਚ ਨੋਚ ਖਾ ਜਾਂਦੇ ਹਨ। ਇਸ ਸਬੰਧੀ ਡੈਅਰੀ ਮਾਲਕ ਨੇ ਦੱਸਿਆ ਕਿ ਇਹ ਕੁੱਤੇ ਉਹਨਾਂ ਨੇ ਗੁਆਂਢੀਆ ਨੇ ਰੱਖੇ ਹੋਏ ਹਨ, ਜਿਸ ਸਬੰਧੀ ਅਸੀਂ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਉਹਨਾਂ ਨੇ ਇਹਨਾਂ ਨੂੰ ਟੀਕੇ ਨਹੀਂ ਲਵਾਏ ਤੇ ਇਹ ਕੁੱਟੇ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।

ਖੁੰਖਾਰੂ ਕੁੱਤਿਆਂ ਨੇ ਜਾਨਵਰਾਂ ਨੂੰ ਬਣਾਇਆ ਸ਼ਿਕਾਰ


ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸ਼ਰਮਾ ਨੇ ਦੱਸਿਆ ਕਿ ਸਾਡੇ ਗੁਆਂਢੀਆ ਦੇ ਨੇ 2 ਵੱਡੇ ਕੁੱਤੇ ਪਾਲੇ ਹੋਏ ਹਨ। ਜੋ ਬਹੁਤ ਜ਼ਿਆਦਾ ਵੱਢਦੇ ਹਨ। ਜਿਨ੍ਹਾਂ ਨੂੰ ਅਸੀਂ ਕਈ ਵਾਰੀ ਕਹਿ ਦਿੱਤਾ ਕਿ ਇਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਕਰੋ, ਪ੍ਰੰਤੂ ਉਹ ਰਾਤ ਨੂੰ ਖੋਲ੍ਹ ਦਿੰਦੇ ਹਨ। ਜਿਸ ਦੇ ਚਲਦਿਆਂ ਸਾਢੇ 6 ਕੱਟੜੂ, ਝੋਟੀਆਂ ਨੂੰ ਖਾ ਗਏ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕੁੱਤਿਆਂ ਨੇ ਕਿਸੇ ਬੱਚੇ ਜਾਂ ਵਿਅਕਤੀ ਘੇਰ ਲਿਆ ਤਾਂ ਖਾ ਜਾਣਗੇ। ਪੀੜਤਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜੋ:Vegetable rates: ਜਾਣੋ, ਸਬਜੀਆਂ ਦੀਆਂ ਕੀਮਤਾਂ

ABOUT THE AUTHOR

...view details