ਸੰਗਰੂਰ 'ਚ ਜ਼ਹਿਰੀਲੀ ਗੈਸ ਲੈਣ ਨਾਲ ਇਕ ਵਿਅਕਤੀ ਦੀ ਮੌਤ: 3 ਹਸਪਤਾਲ 'ਚ ਭਰਤੀ ਸੰਗਰੂਰ:ਲਹਿਰਾਗਾਗਾ 'ਚ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਕਰਮਚਾਰੀ ਸੀਵਰੇਜ ਦੀ ਸਫ਼ਾਈ ਕਰ ਰਹੇ ਸਨ ਤਾਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇੱਕ ਕਰਮਚਾਰੀ ਦੀ ਮੌਤ ਗਈ। ਜਦ ਕਿ 3 ਗੰਭੀਰ ਜ਼ਖਮੀ ਹਨ। ਇਹ ਹਾਦਸਾ ਲਹਿਰਾਗਾਗ ਦੇ ਵਾਰਡ ਨੰਬਰ 2 ਵਾਟਰ ਪਾਰਕ ਰੋਡ ਨੇੜੇ ਬਣੇ ਸੀਵਰੇਜ ਕੋਲੋ ਵਾਪਰਿਆ। ਜਦੋਂ ਸਫ਼ਾਈ ਕਰਮਚਾਰੀ ਸੀਵਰੇਜ ਦੀ ਸਫ਼ਾਈ ਕਰਨ ਪਹੁੰਚੇ ਤਾਂ ਸੀਵਰੇਜ ਦੇ ਢੱਕਣ ਖੋਲ੍ਹਦੇ ਹੀ ਕਰਮਚਾਰੀ ਨੂੰ ਗੈਸ ਚੜ੍ਹ ਗਈ ਅਤੇ ਬੇਹੋਸ਼ ਹੋਣ ਕਾਰਨ ਉਹ ਸੀਵਰੇਜ 'ਚ ਡਿੱਗ ਗਿਆ।
ਸਫਾਈ ਕਰਮਚਾਰੀ ਦੀ ਮੌਤ: ਸੀਵਰੇਜ ਦੀ ਗੈਸ ਚੜ੍ਹਨ ਕਾਰਨ ਜਿੱਥੇ ਇੱਕ ਵਿਅਕਤੀ ਬੇਹੋਸ਼ ਹੋ ਕੇ ਸੀਵਰੇਜ 'ਚ ਡਿੱਗ ਜਾਂਦਾ ਹੈ ਤਾਂ ਉਸ ਨੂੰ ਕੱਢਣ ਲਈ ਇੱਕ ਕਰਮਚਾਰੀ ਮਦਦ ਕਰਦਾ ਹੈ ਤਾਂ ਉਸ ਨੂੰ ਵੀ ਗੈਸ ਚੜ੍ਹ ਜਾਂਦੀ ਹੈ। ਇਸੇ ਤਰ੍ਹਾਂ 2 ਹੋਰ ਕਰਮਚਾਰੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਜਾਂਦੇ ਹਨ।
ਪ੍ਰਸਾਸ਼ਨ ਦੀ ਵੱਡੀ ਅਣਹਿਲੀ:ਉੱਥੇ ਲੋਕਾਂ ਵੱਲੋਂ ਇਸ ਮੌਤ ਦਾ ਜ਼ਿੰਮੇਵਾਰ ਪ੍ਰਸਾਸ਼ਨ ਨੂੰ ਦੱਸਿਆ ਜਾ ਰਿਹਾ ਹੈ।ਲੋਕਾਂ ਦਾ ਕਹਿਣਾ ਕਿ ਵਾਰ ਵਾਰ ਪ੍ਰਸਾਸ਼ਨ ਅਤੇ ਐਂਬੂੰਲੈਂਸ ਨੂੰ ਫੋਨ ਕਰਨ ਦੇ ਬਾਅਦ ਵੀ ਸਮੇਂ 'ਤੇ ਕੋਈ ਨਹੀਂ ਪਹੁੰਚਿਆ।ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਲੋਕਾਂ ਨੇ ਪ੍ਰਸਾਸ਼ਨ 'ਤੇ ਵੱਡੇ ਇਲਜ਼ਾਮ ਲਗਾਏ ਹਨ। ਜਦਕਿ ਬਾਅਦ ਵਿੱਚ ਜਦੋਂ ਐਂਬੂਲੈਂਸ ਆਈ ਤਾਂ ਉਦੋਂ ਤੱਕ ਇੱਕ ਕਰਮਚਾਰੀ ਦੀ ਮੌਤ ਹੋ ਚੁੱਕੀ ਸੀ ਜਦਕਿ 3 ਕਰਮਚਾਰੀਆਂ ਦੀ ਹਾਲਤ ਗੰਭੀਰ ਸੀ ਜਿੰਨ੍ਹਾਂ ਨੂੰ ਲਹਿਰਾਗਾਗਾ ਦੇ ਹਸਪਤਾਲ ਤੋਂ ਸੰਗਰੂਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਡਾਕਟਰ ਦਾ ਪੱਖ: ਉਧਰ ਇਸ ਮਾਮਲੇ 'ਤੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਾਨੂੰ ਸਵੇਰੇ 9.00 ਵਜੇ ਸੂਚਨਾ ਮਿਲੀ ਸੀ ਕਿ ਸੀਵਰੇਜ ਦੀ ਸਫ਼ਾਈ ਕਰਨ ਦੌਰਾਨ ਕੋਈ ਹਾਦਸਾ ਵਾਪਰ ਗਿਆ ਹੈ, ਤਾਂ ਅਸੀਂ ਆਪਣੀਆਂ ਟੀਮਾਂ ਭੇਜੀਆਂ ਸਨ।
ਜਾਂਚ ਅਧਿਕਾਰੀ ਦਾ ਬਿਆਨ: ਦੂਜੇ ਪਾਸੇ ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਦਰਦਨਾਕ ਸੀ, ਜੋ ਸੀਵਰੇਜ ਦੀ ਸਫ਼ਾਈ ਦੌਰਾਨ ਵਾਪਰਿਆ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।