ਸੰਗਰੂਰ: ਪਿਛਲੇ ਦਿਨੀਂ ਧੂਰੀ ਦੇ ਨਿੱਜੀ ਸਕੂਲ 'ਚ ਚਾਰ ਸਾਲਾ ਬੱਚੀ ਨਾਲ ਸਕੂਲ ਦੇ ਬਸ ਕੰਡਕਟਰ ਵੱਲੋਂ ਬਲਾਤਕਾਰ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਭਰ 'ਚ ਸੋਗ ਦੇ ਲਹਿਰ ਹੈ। ਇਸ ਦੇ ਚਲਦਿਆਂ ਸੰਗਰੂਰ ਦੇ ਐੱਸਐੱਸਪੀ ਸੰਦੀਪ ਗਰਗ ਸਕੂਲ ਜਾ ਮੁਆਇਨਾ ਕਰਨ ਗਏ ਅਤੇ ਦੋਸ਼ੀਆਂ ਨੂੰ ਛੇਤੀ ਸਜ਼ਾ ਦਿਵਾਉਣ ਦਾ ਭਰੋਸਾ ਜਤਾਇਆ।
ਧੂਰੀ ਰੇਪ ਮਾਮਲਾ: ਸਕੂਲ ਦਾ ਮੁਆਇਨਾ ਕਰਨ ਪੁੱਜੇ ਐੱਸਐੱਸਪੀ ਸੰਦੀਪ ਗਰਗ - SSP reached school to inspect
ਸੰਗਰੂਰ ਦੇ ਧੂਰੀ 'ਚ ਨਿੱਜੀ ਸਕੂਲ ਵਿੱਚ ਚਾਰ ਸਾਲਾ ਬੱਚੀ ਨਾਲ ਸਕੂਲ ਦੇ ਬਸ ਕੰਡਕਟਰ ਵੱਲੋਂ ਬਲਾਤਕਾਰ ਕਰਨ ਦੇ ਮਾਮਲੇ 'ਚ ਐੱਸਐੱਸਪੀ ਸੰਦੀਪ ਗਰਗ ਸਕੂਲ ਜਾ ਮੁਆਇਨਾ ਕਰਨ ਪੁੱਜੇ ਅਤੇ ਦੋਸ਼ੀਆਂ ਨੂੰ ਛੇਤੀ ਸਜ਼ਾ ਦਿਵਾਉਣ ਦਾ ਭਰੋਸਾ ਜਤਾਇਆ।
ਚਾਰ ਸਾਲਾ ਮਾਸੂਮ ਨਾਲ ਹੋਏ ਜਬਰ-ਜਨਾਹ ਤੋਂ ਬਾਅਦ ਧੂਰੀ ਅਤੇ ਸੰਗਰੂਰ ਦੀ ਜਨਤਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡਿਆ ਰਾਹੀਂ ਪੁਲਿਸ ਨੂੰ ਇਸ ਘਟਨਾ ਦੇ ਦੋਸ਼ੀਆਂ ਨੂੰ ਛੇਤੀ ਸਜ਼ਾ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ।
ਸੰਗਰੂਰ ਦੇ ਐੱਸਐੱਸਪੀ ਸੰਦੀਪ ਗਰਗ ਸਕੂਲ ਦਾ ਮੁਆਇਨਾ ਕਰਨ ਪੁੱਜੇ ਤਾਂ ਉਨ੍ਹਾਂ ਕਿਹਾ ਕਿ SIT ਦੀ ਟੀਮ ਬਣ ਚੁੱਕੀ ਹੈ ਤੇ ਕੰਡਕਟਰ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲੇ ਇਸ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।