ਸੰਗਰੂਰ : ਧੂਰੀ ਵਿੱਚ 4 ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਦੀ ਗ੍ਰਿਫ਼ਤਾਰੀ ਤਾਂ ਹੋ ਚੁੱਕੀ ਹੈ ਪਰ ਹਾਲੇ ਤੱਕ ਮਾਮਲਾ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।
ਧੂਰੀ ਬਲਾਤਕਾਰ ਮਾਮਲਾ : ਸਕੂਲ ਪ੍ਰਬੰਧਕਾਂ ਦੀ ਗ੍ਰਿਫ਼ਤਾਰੀ ਦੀ ਉੱਠੀ ਮੰਗ - regional news
ਧੂਰੀ ਵਿੱਚ ਹੋਏ ਬਲਾਤਕਾਰ ਮਾਮਲੇ ਨੂੰ ਲੈ ਅੱਜ ਵੀ ਦੂਸਰੇ ਦਿਨ ਵੀ ਸ਼ਹਿਰ ਦੇ ਬਾਜ਼ਾਰ ਬੰਦ ਰਹੇ।
ਧੂਰੀ ਬਲਾਤਕਾਰ ਮਾਮਲੇ ਸਬੰਧੀ ਸ਼ਹਿਰ ਵਾਸੀ ਪ੍ਰਦਰਸ਼ਨ ਕਰਦੇ ਹੋਏ।
ਇਸੇ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਧੂਰੀ ਸ਼ਹਿਰ ਬੰਦ ਰਿਹਾ ਅਤੇ ਸ਼ਹਿਰ ਵਾਸੀਆਂ ਨੇ ਸਕੂਲ ਪ੍ਰਸ਼ਾਸਨ ਵਿਰੁੱਧ ਵੀ ਕਾਰਵਾਈ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਸੀਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਨ ਲਈ ਅਧਿਆਪਕਾਂ ਦੇ ਸਹਾਰੇ ਹੀ ਭੇਜਦੇ ਹਾਂ ਕਿਉਂਕਿ ਉਹ ਵੀ ਮਾਪਿਆਂ ਦੀ ਤਰ੍ਹਾਂ ਹੀ ਹੁੰਦੇ ਹਨ, ਪਰ ਉਨ੍ਹਾਂ ਦੇ ਹੁੰਦੇ ਹੋਏ ਜੇ ਅਜਿਹਾ ਹੁੰਦਾ ਹੈ ਤਾਂ ਫ਼ਿਰ ਬੱਚਿਆਂ ਨੂੰ ਸਕੂਲ ਭੇਜਣ ਦਾ ਕੀ ਫ਼ਾਇਦਾ।