ਲਹਿਰਾਗਾਗਾ: ਪਿੰਡ ਬੰਗਾਂ ਵਿਖੇ ਗਰੀਬਾਂ ਨੂੰ ਰਾਸ਼ਨ ਦੇਣ ਦੇ ਲਈ ਕਣਕ ਭੇਜੀ ਗਈ ਹੈ, ਪਰ ਇਸ ਕਣਕ ਨੂੰ ਦੇਖ ਕੇ ਨਹੀਂ ਲੱਗਦਾ ਕਿ ਇਹ ਲੋਕਾਂ ਦੇ ਖਾਣਯੋਗ ਹੈ। ਕੋਰੋਨਾ ਕਾਲ 'ਚ ਸਰਕਾਰਾਂ ਵੱਲੋਂ ਲੋਕਾਂ ਨੂੰ ਰਾਸ਼ਨ ਤਾਂ ਦਿੱਤਾ ਜਾ ਰਿਹਾ ਹੈ, ਜੋ ਕਿ ਖਾਣ ਦੇ ਯੋਗ ਬਿਲਕੁਲ ਵੀ ਨਹੀਂ ਹੈ।
ਡਿਪੂ ਹੋਲਡਰ ਨੇ ਜਦੋਂ ਲੋਕਾਂ ਨੂੰ ਕਣਕ ਦੇਣ ਲਈ ਥੈਲਿਆਂ ਨੂੰ ਖੋਲ੍ਹਿਆਂ ਤਾਂ ਉਸ ਵਿੱਚੋਂ ਨਿਕਲੀ ਕਣਕ ਪੂਰੀ ਤਰ੍ਹਾਂ ਕਾਲੀ ਹੋਈ ਪਈ ਸੀ ਅਤੇ ਉਸ ਵਿੱਚ ਉੱਲੀ ਵੀ ਲੱਗੀ ਹੋਈ ਸੀ। ਪਿੰਡ ਦੇ ਲੋਕਾਂ ਨੇ ਸਰਕਾਰ ਉੱਤੇ ਦੋਸ਼ ਲਾਏ ਕਿ ਸਰਕਾਰ ਵੱਲੋਂ ਭੇਜੀ ਗਈ ਇਹ ਕਣਕ ਲੋਕਾਂ ਦੇ ਤਾਂ ਕੀ ਜਾਨਵਰਾਂ ਦੇ ਵੀ ਖਾਣ ਯੋਗ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਖਾਣ ਵਾਸਤੇ ਸਾਫ਼-ਸੁਥਰੀ ਕਣਕ ਭੇਜੀ ਜਾਵੇ।