ਪੰਜਾਬ

punjab

ETV Bharat / state

ਨਿਸ਼ਾਨ ਸਾਹਿਬ 'ਤੇ ਚੋਹਲਾ ਸਾਹਿਬ ਚੜ੍ਹਾਉਣ ਸਮੇਂ ਵਿਅਕਤੀ ਦੀ ਮੌਤ !

ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਵਿਖੇ ਆਇਆ ਹੈ ਜਿੱਥੇੇ ਕਿ ਇੱਕ ਵਿਅਕਤੀ ਦੀ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਹਲਾ ਸਾਹਿਬ ਚੜ੍ਹਾਉਣ ਲੱਗਿਆ ਤਾਰ ਟੁੱਟ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਨਿਸ਼ਾਨ ਸਾਹਿਬ 'ਤੇ ਚੋਹਲਾ ਸਾਹਿਬ ਚੜ੍ਹਾਉਣ ਸਮੇਂ ਵਿਅਕਤੀ ਦੀ ਮੌਤ
ਨਿਸ਼ਾਨ ਸਾਹਿਬ 'ਤੇ ਚੋਹਲਾ ਸਾਹਿਬ ਚੜ੍ਹਾਉਣ ਸਮੇਂ ਵਿਅਕਤੀ ਦੀ ਮੌਤ

By

Published : Feb 26, 2022, 2:22 PM IST

Updated : Feb 26, 2022, 7:12 PM IST

ਲਹਿਰਾਗਾਗਾ: ਪੰਜਾਬ ਵਿੱਚ ਹਰ ਦਿਨ ਨਿੱਤ ਨਵੀਂ ਵਾਰਦਾਤ ਵਾਪਰਦੀ ਰਹਿੰਦੀ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਂਦਾ ਹੋ ਜਾਂਦਾ ਹੈ। ਅਜਿਹਾ ਇੱਕ ਮਾਮਲਾ ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਵਿਖੇ ਆਇਆ ਹੈ। ਜਿੱਥੇੇ ਕਿ ਇੱਕ ਵਿਅਕਤੀ ਹਰਪਾਲ ਸਿੰਘ ਸੂਬੇਦਾਰ ਦੀ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਹਲਾ ਸਾਹਿਬ ਚੜ੍ਹਾਉਣ ਲੱਗਿਆ ਤਾਰ ਟੁੱਟ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦਿਆ ਕਾਲਬੰਜਾਰਾ ਨਿਵਾਸੀਆਂ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੱਗੇ ਨਿਸ਼ਾਨ ਸਾਹਿਬ ਦਾ ਚੋਲਾ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਚੋਲਾ ਬਦਲਕੇ ਨਵਾਂ ਚੋਹਲਾ ਸਾਹਿਬ ਚੜ੍ਹਾਇਆ ਜਾਂਦਾ ਸੀ। ਜਿਸ ਦੀ ਸੇਵਾ ਹਰ ਸਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਪੂਰ ਸਿੰਘ ਲੈਂਦੇ ਸਨ। ਪਰ ਇਸ ਵਾਰ ਇਹ ਸੇਵਾ ਸੂਬੇਦਾਰ ਹਰਪਾਲ ਸਿੰਘ ਨੇ ਕਹਿ ਕੇ ਲਈ ਸੀ।

ਨਿਸ਼ਾਨ ਸਾਹਿਬ 'ਤੇ ਚੋਹਲਾ ਸਾਹਿਬ ਚੜ੍ਹਾਉਣ ਸਮੇਂ ਵਿਅਕਤੀ ਦੀ ਮੌਤ

ਪਰ ਜਦੋਂ ਨਿਸ਼ਾਨ ਸਾਹਿਬ ਉੱਤੇ ਉਹ ਚੋਹਲਾ ਸਾਹਿਬ ਚੜਾ ਰਹੇ ਸਨ ਤਾਂ ਉਸ ਸਮੇਂ ਤਾਰ ਟੁੱਟਣ ਕਾਰਨ ਉਹ ਹੇਠਾਂ ਡਿੱਗ ਪਏ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪੁਲਿਸ ਨੇ ਹਰਪਾਲ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਮੁਤਾਬਕ ਆਰ.ਪੀ.ਸੀ ਦੀ ਧਾਰਾ 174 ਦੀ ਕਾਰਵਾਈ ਪੂਰੀ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜੋ:- ਸਹਿਯੋਗੀਆਂ ਦੀ ਰੱਖਿਆ ਲਈ ਫੌਜ ਭੇਜੇਗਾ ਨਾਟੋ

Last Updated : Feb 26, 2022, 7:12 PM IST

ABOUT THE AUTHOR

...view details