ਸੰਗਰੂਰ:ਅਜਿਹਾ ਹੀ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਨੌਜਵਾਨ ਦਲਜੀਤ ਸਿੰਘ ਹੈ ਜਿਸ ਦੀ ਆਵਾਜ਼ ਦਾ ਆਪਣਾ ਹੀ ਅਨੋਖਾ ਜਾਦੂ ਹੈ। ਘਰ ਵਿੱਚ ਗਰੀਬੀ ਤਾਂ ਭਰੀ ਪਈ ਹੈ, ਪਰ ਇਸ ਹੀਰੇ ਦੀ ਚਮਕ ਨੂੰ ਛੁਪਾ ਨਹੀਂ ਸਕੀ। 15 ਸਾਲ ਦੇ ਮੁੰਡੇ ਦੀ ਆਵਾਜ਼ ਸੁਣ ਕੇ ਕੇਰਾਂ ਤਾਂ ਰਾਹਤ ਫਤਿਹ ਅਲੀ ਖਾਨ ਚੇਤੇ ਆ ਜਾਂਦਾ ਹੈ। ਉਸ ਦਾ ਮਜ਼ਦੂਰ ਪਿਤਾ ਵੀ ਗਾਇਕੀ ਦਾ ਸ਼ੌਕੀਨ ਸੀ, ਪਰ ਗਰੀਬੀ ਕਾਰਨ ਗਾਇਕੀ ਦਾ ਸੁਪਨਾ ਪੂਰਾ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਪਿਉ-ਪੁੱਤ ਦੋਨਾਂ ਨੂੰ ਗਾਉਣ ਦਾ ਸ਼ੌਂਕ:ਦਲਜੀਤ ਦੀ ਮਾਤਾ ਬਿਮਾਰ ਹੋਣ ਕਾਰਨ ਪਿਤਾ ਦੀ ਮਜਦੂਰੀ ਦੇ ਪੈਸੇ ਜ਼ਿਆਦਾਤਰ ਬਿਮਾਰੀ 'ਤੇ ਹੀ ਖ਼ਰਚ ਹੋ ਜਾਂਦੇ ਹਨ, ਜਿਸ ਕਾਰਨ ਨਾ ਤਾਂ ਉਹ ਚੰਗੇ ਸਕੂਲ ਵਿੱਚ ਪੜ੍ਹ ਸਕਿਆ ਹੈ ਅਤੇ ਨਾ ਹੀ ਆਪਣੇ ਸ਼ੌਕ ਨੂੰ ਪੂਰਾ ਕਰ ਸਕਦਾ ਹੈ। ਦਲਜੀਤ ਨੇ ਆਪਣੇ ਪਿਤਾ ਤੋਂ ਹੀ ਗਾਉਣਾ ਸਿੱਖਆ ਹੈ, ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਹਨ। ਜਦੋਂ ਦੋਵੇਂ ਪਿਉ ਪੁੱਤ ਗੀਤ ਗਾਉਂਦੇ ਹਨ ਤਾਂ ਹਵਾ ਮਹਿਕ ਉਠਦੀ ਹੈ, ਪਰ ਗਰੀਬੀ ਨੇ ਇਥੇ ਆਪਣਾ ਘਰ ਬਣਾ ਰੱਖਿਆ ਹੈ।