ਪੰਜਾਬ

punjab

ETV Bharat / state

ਖੇਤਾਂ 'ਚ ਖੜ੍ਹੀ ਕਣਕ ਨੂੰ 3 ਵਾਰ ਲੱਗੀ ਅੱਗ, 3 ਵਾਰ ਹੋਇਆ ਲੱਖਾਂ ਦਾ ਨੁਕਸਾਨ - ਮਲੇਰਕੋਟਲਾ

ਛੇ ਮਹੀਨੇ ਕੜੀ ਮਿਹਨਤ ਤੋਂ ਬਾਅਦ ਕਿਸਾਨ ਨੇ ਪੁੱਤਾਂ ਵਾਂਗ ਪਾਲੀ 25 ਏਕੜ ਕਣਕ ਦੀ ਫਸਲ ਸੜਕੇ ਸੁਆਹ ਹੋ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਅਣਗਿਹਲੀ ਕਰਾਨ ਇਹ ਅੱਗ ਲੱਗ ਹੈ।

ਖੇਤਾਂ 'ਚ ਖੜ੍ਹੀ ਕਣਕ ਨੂੰ 3 ਵਾਰ ਲੱਗੀ ਅੱਗ, 3 ਵਾਰ ਹੋਇਆ ਲੱਖ-ਲੱਖਾ ਦਾ ਨੁਕਸਾਨ
ਖੇਤਾਂ 'ਚ ਖੜ੍ਹੀ ਕਣਕ ਨੂੰ 3 ਵਾਰ ਲੱਗੀ ਅੱਗ, 3 ਵਾਰ ਹੋਇਆ ਲੱਖ-ਲੱਖਾ ਦਾ ਨੁਕਸਾਨ

By

Published : Apr 15, 2021, 9:49 AM IST

ਮਲੇਰਕੋਟਲਾ: ਛੇ ਮਹੀਨੇ ਕੜੀ ਮਿਹਨਤ ਤੋਂ ਬਾਅਦ ਕਿਸਾਨ ਨੇ ਕਣਕ ਦੀ ਫਸਲ ਪੁੱਤਾਂ ਵਾਂਗ ਪਾਲੀ ਸੀ ਕਿ ਉਸ ਨੂੰ ਵੇਚ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਨਗੇ। ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਰੋਣ ਦੇ ਤਿੰਨ ਕਿਸਾਨਾਂ ਦੀ ਕਿਸਮਤ ਅਤੇ ਇੰਨੀ ਚੰਗੀ ਨਹੀਂ ਸੀ, ਕਿਉਂਕਿ ਉਨ੍ਹਾਂ ਦੀ ਖੜ੍ਹੀ 25 ਏਕੜ ਕਣਕ ਦੀ ਫਸਲ ਅੱਗ ਦੀ ਭੇਂਟ ਚੜ੍ਹ ਗਈ।

ਕਣਕ ਨੂੰ ਅੱਗ ਲੱਗਣ ਦਾ ਕਾਰਨ ਇਹ ਹੈ ਕਿ ਖੇਤਾਂ ਵਿੱਚੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਸਪਾਰਕਿੰਗ ਹੋਈ ਤੇ ਚੰਗਿਆੜੀ ਖੇਤਾਂ 'ਚ ਡਿੱਗ ਗਈ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਅਤੇ ਲੱਖ ਦਾ ਨੁਕਸਾਨ ਹੋ ਗਿਆ। ਦੱਸ ਦਈਏ ਕਿ ਪਹਿਲਾਂ 2015, 2018 'ਚ ਫਿਰ 2021 ਦੇ ਵਿੱਚ ਤੀਸਰੀ ਵਾਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ।

ਖੇਤਾਂ 'ਚ ਖੜ੍ਹੀ ਕਣਕ ਨੂੰ 3 ਵਾਰ ਲੱਗੀ ਅੱਗ, 3 ਵਾਰ ਹੋਇਆ ਲੱਖ-ਲੱਖਾ ਦਾ ਨੁਕਸਾਨ

ਇਸ ਸਬੰਧੀ ਪੀੜਤ ਕਿਸਾਨਾਂ ਨੇ ਕਿਹਾ ਕਿ ਫਸਲ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਰਕੇ ਹਰ ਵਾਰ ਉਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਹਨ। ਜਿਕਰਯੋਗ ਹੈ ਕਿ ਇਸ ਵਾਰ ਵੀ 15 ਦਿਨ ਪਹਿਲਾਂ ਉਨ੍ਹਾਂ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਫਸਲ ਨੂੰ ਅੱਗ ਨਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਉਸ ਦੇ ਬਾਵਜੂਦ ਉਹੀ ਘਟਨਾ ਤੀਜੀ ਵਾਰ ਫੇਰ ਵਾਪਰ ਗਈ ਹੈ ਤੇ ਲੱਖਾਂ ਦਾ ਨੁਕਸਾਨ ਹੋ ਗਿਆ।

ਮਲੇਰਕੋਟਲਾ ਦੇ ਉੱਘੇ ਸਮਾਜ ਸੇਵੀ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇਨ੍ਹਾਂ ਤਿੰਨੇ ਕਿਸਾਨਾਂ ਦੀ ਬਾਂਹ ਫੜੀ ਅਤੇ 31 ਹਜ਼ਾਰ ਨਗਦ ਇਨ੍ਹਾਂ ਕਿਸਾਨਾਂ ਨੂੰ ਦਿੱਤਾ ਗਿਆ ਤਾਂ ਜੋ ਕੁੱਝ ਆਰਥਿਕ ਮੱਦਦ ਕੀਤੀ ਜਾ ਸਕੇ। ਕਿਸਾਨਾਂ ਅਤੇ ਸਮਾਜ ਸੇਵੀ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਦੀ ਅਣਗਹਿਲੀ ਕਰਨ ਇਹ ਹਾਦਸਾ ਵਾਪਰੀਆਂ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਖਿਲਾਫ਼ ਮਾਮਲਾ ਦਰਜ ਹੋਵੇ। ਉਨ੍ਹਾਂ ਕਿਹਾ ਕਿ ਅਫ਼ਸੋਸ ਇਹ ਹੈ ਕਿ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਕਿਸਾਨਾਂ ਨੂੰ ਇੱਕ ਵਾਰ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਿੰਨ ਵਾਰ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

ABOUT THE AUTHOR

...view details