ਸੰਗਰੂਰ: ਨੇੜਲੇ ਪਿੰਡ ਮਾਣਕੀ ਦੇ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਕੋਰੋਨਾ ਵਾਇਰਸ ਹੋਣ ਸਬੰਧੀ ਝੂਠੀ ਵੀਡੀਓ ਬਣਾ ਕੇ ਟਿਕ-ਟੋਕ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19: ਖ਼ੁਦ ਨੂੰ ਕੋਰੋਨਾ ਪੀੜਤ ਦੱਸਣ ਵਾਲਾ ਵਿਅਕਤੀ ਗ੍ਰਿਫ਼ਤਾਰ - ਪ੍ਰਭਜੋਤ ਸਿੰਘ ਦੀ ਵੀਡੀਓ ਵਾਇਰਲ
ਸੰਗਰੂਰ ਦੇ ਪਿੰਡ ਮਾਣਕੀ ਦੇ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਕੋਰੋਨਾ ਵਾਇਰਸ ਹੋਣ ਸਬੰਧੀ ਇੱਕ ਝੂਠੀ ਵੀਡੀਓ ਬਣਾ ਕੇ ਟਿਕ ਟੋਕ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਫ਼ੋਟੋ
ਇਸ ਤੋਂ ਬਾਅਦ ਸੰਦੌੜ ਪੁਲਿਸ ਨੇ ਹਰਕਤ 'ਚ ਆਉਂਦਿਆਂ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੌਜਵਾਨ ਦੀ ਪਹਿਚਾਣ ਪ੍ਰਭਦੀਪ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਉਸ ਖ਼ਿਲਾਫ਼ ਅਫ਼ਵਾਹ ਫੈਲਾਉਣ ਦੇ ਮਕਸਦ ਤਹਿਤ ਆਈ ਪੀ ਸੀ ਧਾਰਾ 505 (1) (2) ਤਹਿਤ ਮਾਮਲਾ ਦਰਜ ਕੀਤਾ ਹੈ