ਸੰਗਰੂਰ: ਜ਼ਿਲ੍ਹੇ ਦੇ ਪਿੰਡ ਗੁੱਜਰਾਂ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਆਪਣੇ ਆਪ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਇਹ ਸਭ ਆਪਸੀ ਸਹਿਮਤੀ ਨਾਲ ਕਰ ਰਹੇ ਹਨ ਅਤੇ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
ਇਹ ਹੈ ਵਾਇਰਲ ਵੀਡੀਓ
ਪ੍ਰੇਮੀ ਜੋੜੇ ਦੀ ਪਛਾਣ ਬੰਟੀ ਅਤੇ ਹਰਬੰਸ ਕੌਰ ਵਜੋਂ ਹੋਈ ਹੈ ਅਤੇ ਵੀਡੀਓ ਵਿੱਚ ਦੋਵੇਂ ਇਕੱਠੇ ਵਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੋਹਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਅਤੇ ਦੋਵੇਂ ਹੀ ਪਰਿਵਾਰ ਪਿੰਡ ਵਿਚ ਰਸੁਖ਼ਦਾਰ ਹਨ ਤੇ ਕਿਸੇ ਨੂੰ ਵੀ ਉਨ੍ਹਾਂ ਦੇ ਪਿਆਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੁੜੀ ਕੁਝ ਦਿਨਾ ਤੋਂ ਘਰੋਂ ਗਾਇਬ ਸੀ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬੰਟੀ ਨੇ ਜਿਸ ਬੰਦੂਖ ਨਾਲ ਗੋਲੀ ਚਲਾਈ ਹੈ ਉਹ ਉਸ ਦੀ ਭਾਬੀ ਦੇ ਨਾਂਅ ਹੈ ਅਤੇ ਉਸ ਦਾ ਭਰਾ ਫ਼ੌਜ ਵਿੱਚ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਇਕ ਦੂਜੇ ਨੂੰ ਪਿਆਰ ਕਰਦੇ ਸਨ ਜਿਸ ਕਰਕੇ ਦੋਹਾਂ ਨੇ ਇਕ-ਦੂਜੇ ਨੂੰ ਗੋਲੀ ਮਾਰ ਦਿੱਤੀ।