ਸੰਗਰੂਰ: ਸਥਾਨਕ ਸ਼ਹਿਰ 'ਚ ਇੱਕ ਹੋਰ ਕੋਰੋਨਾ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ। ਸੁਨਾਮੀ ਗੇਟ ਦਾ ਰਹਿਣ ਵਾਲਾ ਇਹ ਵਿਅਕਤੀ ਲੁਧਿਆਣਾ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਗਿਆ ਸੀ। ਜਿੱਥੇ ਟੈਸਟ ਕਰਨ ਉਪਰੰਤ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਇਹ ਮਰੀਜ਼ ਇਲਾਜ ਲਈ ਕਿਸੇ ਹਸਪਤਾਲ 'ਚ ਦਾਖਲ ਹੋਣ ਦੀ ਬਜਾਏ ਲੁਧਿਆਣਾ ਤੋ ਬੱਸ ਚੜ ਆਪਣੇ ਘਰ ਸੰਗਰੂਰ ਆ ਗਿਆ।
ਲੁਧਿਆਣਾ ਹਸਪਤਾਲ ਤੋਂ ਬਿਨ੍ਹਾਂ ਦੱਸੇ ਆਇਆ ਆਇਆ ਕੋਰੋਨਾ ਮਰੀਜ਼ - ਕੋਰੋਨਾ ਪੌਜ਼ੀਟਿਵ
ਸੰਗਰੂਰ ਸ਼ਹਿਰ 'ਚ ਇੱਕ ਹੋਰ ਕੋਰੋਨਾ ਪੌਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਸੁਨਾਮੀ ਗੇਟ ਦਾ ਰਹਿਣ ਵਾਲਾ ਕੋਰੋਨਾ ਮਰੀਜ਼ ਲੁਧਿਆਣਾ ਆਪਣੇ ਗੋਡਿਆਂ ਦਾ ਇਲਾਜ ਕਰਵਾਉਣ ਗਿਆ ਸੀ। ਜਿੱਥੇ ਟੈਸਟ ਕਰਨ ਉਪਰੰਤ ਉਸ ਦੀ ਰਿਪੋਰਟ ਕੋਰੋਨਾ ਪੌਜੀਟਿਵ ਆਈ ਸੀ।
ਲੁਧਿਆਣਾ ਤੋਂ ਸੰਗਰੂਰ ਪ੍ਰਸ਼ਾਸਨ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਅਕਤੀ ਨੂੰ ਘਾਬਦਾਂ ਸੈਂਟਰ 'ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਦੋ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲਏ ਗਏ ਹਨ। ਸਿਹਤ ਵਿਭਾਗ ਦੇ ਮੁਲਾਜ਼ਮ ਨੇ ਦੱਸਿਆ ਕਿ ਕੱਲ ਰਾਤ ਉਨ੍ਹਾਂ ਕੋਲ ਲੁਧਿਆਣੇ ਤੋਂ ਇਸ ਦੀ ਰਿਪੋਰਟ ਆਈ ਸੀ, ਪਰ ਜਦੋਂ ਅਸੀਂ ਪਤਾ ਕੀਤਾ ਤਾਂ ਇਹ ਆਪਣੇ ਘਰ 'ਚ ਹੀ ਆਪ ਨੂੰ ਲੁਕਾ ਕੇ ਬੈਠਾ ਸੀ। ਜਿਸ ਤੋਂ ਬਾਅਦ ਹੁਣ ਅਸੀਂ ਇਸ ਨੂੰ ਘਾਬਦਾਂ ਸੈਂਟਰ 'ਚ ਦਾਖ਼ਲ ਕਰਵਾ ਦਿੱਤਾ ਹੈ। ਇਸ ਦੇ ਨਾਲ ਇਸ ਵਿਅਤਕੀ ਦੇ ਦੋ ਪਰਿਵਾਰਕ ਮੈਂਬਰਾਂ ਨੂੰ ਵੀ ਉਨ੍ਹਾਂ ਦੇ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।